ਮਾਂਵਾਂ ਸਾਡੀਆਂ ਸਮਝਾ ਗਈਆਂ, ਦੂਰੋਂ ਇਸ਼ਾਰੇ ਛੱਡੋ ਜੀ।
ਰੁੱਸੇ ਨੂੰ ਮਨਾ ਲੈਣਾ, ਪਾਟੇ ਨੂੰ ਸਿਉਂ ਲੈਣਾ।
ਨਿਮਰਤਾ ਨਾਲ਼ ਕੰਮ ਲੈਣਾ, ਦਿਲ ’ਚੋਂ ਨਾ ਕੱਢੋ ਜੀ।
ਸਬਰ ਸੰਤੋਖ ਨਹੀਂ ਛੱਡਣਾ, ਲਿਆਕਤ ਦਾ ਪਾ ਗਹਿਣਾ ਜੀ।
ਮਿੱਠਾ ਮੂੰਹੋਂ ਬੋਲਣਾ, ਹਾਸੇ ਵਿੱਚ ਮਿਸ਼ਰੀ ਘੋਲਣਾ।
ਮੂਰਖੈ ਨਾਲ਼ ਨਹੀਂ ਜੂਝਣਾ, ਪਿਆਰਾਂ ਤੋਂ ਕੰਮ ਲੈਣਾ ਜੀ।
ਬਣ ਸਦਾ ਹੀ ਸਿੱਖ ਰਹਿਣਾ, ਸਿੱਖਦੇ ਸਦਾ ਹੀ ਰਹਿਣਾ ਜੀ।
ਕਿਰਤ ਕਰਨਾ ਵੰਡ ਛਕਣਾ, ਪੱਥਰ ਨਾਲ਼ ਸਿਰ ਨਹੀਂ ਮਾਰਨਾ।
ਗੁਰੂ ਗੁਰੂ ਗੋਬਿੰਦ ਸਿੰਘ ਮੰਨਣਾ, ਕਾਹਲ਼ੇ ਕਦੇ ਨਾ ਪੈਣਾ ਜੀ।
ਮੇਰੇ ਬਾਬੇ ਲੋਕਾਂ ਆਖਿਆ,ਤੇਰੇ ਲਈ ਏਥੇ ਕੋਈ ਟਿਕਾਣਾ ਨਹੀਂ।
ਏਥੇ ਸਭੇ ਸੰਤ ਮਹਾਤਮਾ, ਤੇਰੀ ਨਹੀਂ ਟਿਕਣੀ ਏਥੇ ਆਤਮਾ।
ਬਾਬੇ ਗੜ੍ਹਵੀ ਫ਼ੁੱਲ ਧਰ ਕਿਹਾ, ਉਹਨਾਂ ਅਗਾਂਹ ਲੰਘ ਜਾਣਾ ਜੀ।
ਏਸੇ ਲਈ ਪੰਜਾਬੀ ਦੇ ਵਾਰਸੋ, ਸਰਬ ਕਿਸੇ ਅੱਗੇ ਨਾ ਬੋਲੋ ਜੀ।
ਉਹ ਵੰਡੀਆਂ ਦੇ ਮਾਹਰ, ਅਸੀਂ ਸਹਿਜ ਨਿਮਾਣੇ ਸ਼ਾਇਰ।
ਸਾਡੀ ਤੱਕੜੀ ਨਾਨਕ ਹੱਥ, ਜਿਹੜਾ ਤੇਰਾ-ਤੇਰਾ ਤੋਲੇ ਜੀ।