ਪਾਣੀਆਂ 'ਤੇ ਨ੍ਰਿਤ ਕਰਦੀ

ਪਾਰਵਤੀ ਦੇ

ਪੈਰਾਂ 'ਚ ਮੰਡਰਾ ਰਿਹਾ

ਕਾਲ ਚੱਕਰ

ਮਹਾਂਨਾਚ !

ਗੂੰਝ ਰਿਹੈ ਕੋਈ ਮਹਾਨਾਦ !

ਹੁਣ ਸ਼ਾਇਦ

ਬੇਆਬਾਦ

ਰਾਹਾਂ 'ਚ ਫੁੱਲ ਖਿੜਨ

ਤੇ ਲਹੂ ਦੀ

ਤਾਸੀਰ ਬਦਲ ਜਾਏ

ਵਾਰ ਵਾਰ

ਸਰੇ ਬਾਜਾਰ

ਬੇਆਬਰੂ ਹੁੰਦੀ

ਦਰੋਪਦੀ ਦੀ

ਤਕਦੀਰ ਬਦਲ ਜਾਵੇ ! !

📝 ਸੋਧ ਲਈ ਭੇਜੋ