ਤੇਰੇ ਵਿੱਚ ਤੂੰ ਨਾ ਸੀ, ਮੇਰੇ ਵਿੱਚ ਮੈਂ ਨਾ ਸੀ ।
ਮੇਲ ਕਿਵੇਂ ਬਵ੍ਹੇ ਦੱਸ, ਅਮੀਰ ਤੇ ਫ਼ਕੀਰ ਦਾ ।
ਪਿਆਰ ਪਾ ਖ੍ਰੀਦ ਲੈਂਦਾ, ਕੌਡੀਆਂ ਦੇ ਭਾਅ ਸਾਨੂੰ,
ਮੋਹ ਨਾ ਫ਼ਕੀਰਾਂ ਸੀਗਾ, ਪਾਟੀ ਇੱਕ ਲੀਰ ਦਾ ।
ਅਸੀਂ ਤੈਨੂੰ ਰੱਬ ਦੀ ਸੀ, ਰੂਹ ਕਰ ਮੰਨਿਆ,
ਮਾਇਆ ਪਿੱਛੇ ਯਾਰਾ, ਪੱਲਾ ਛੱਡ 'ਤਾ ਜ਼ਮੀਰ ਦਾ ।
ਸਮਾਂ ਨਹੀਂ ਤੇਰੇ ਕੋਲ, ਸੁਣਦਾ ਸੱਜਣਾ ਮਿੱਠੇ ਬੋਲ,
ਮਿੱਟੀ ਨੋਟਾਂ ਸੰਗ ਤੋਲ, ਤੈਂ ਮੰਨਿਆ ਤਕਦੀਰ ਆ ।
'ਮੈਂ' ਮਾਰ 'ਸਰਬ' ਮਸਾਂ, 'ਤੂੰ' ਨਾਲ ਯਾਰੀ ਲਾਈ,
ਛੱਡ ਕੇ ਸਰੀਰ ਚੱਲੇ, ਕੀਤੀ ਤਹਿਰੀਰ ਆ ।