ਯਾਰਾ, ਮੈਨੂੰ ਨਹੀਂ ਆਉਂਦੀਆਂ ਚਲਾਕੀਆਂ,
ਮੈਂ ਅੰਦਰੋਂ ਅਮੀਰਜ਼ਾਦਾ ਹਾਂ।
ਮੇਰੀ ਜੇਬ ਵਿੱਚ ਨਹੀਓਂ ਕੋਈ ਧੇਲਾ,
ਤੇ ਮਾਂ ਦਾ ਮੈਂ ਸ਼ਹਿਜ਼ਾਦਾ ਹਾਂ।
ਲੋਕੀਂ ਮੇਰੇ ਨਾਲ ਕਰ ਕੇ ਚਲਾਕੀਆਂ,
ਤੇ ਮਨੋ-ਮਨੀ ਰਹਿਣ ਹੱਸਦੇ।
ਅਸੀਂ ਉੱਜੜ ਕੇ ਪਿੰਡ ਨਵਾਂ ਬੰਨ੍ਹਣਾ,
ਤੇ ਸੱਜਣਾ ਦਿਖਾਉਣਾ ਵੱਸ ਕੇ।
ਸਾਨੂੰ ਧੱਕੇ ਮਾਰ ਸਮਝੇਂ ਤੂੰ ਸੱਜਣਾ, ਕਿ ਦੁਨੀਆਂ ਦਾ ਤੂੰ ਪਿਆਦਾ ਹੈਂ।
ਯਾਰਾ ਮੈਨੂੰ ਨਹੀ ਆਉਂਦੀਆਂ ਚਲਾਕੀਆਂ, ਮੈਂ ਅੰਦਰੋਂ ਅਮੀਰਜ਼ਾਦਾ ਹਾਂ।
ਮੈਨੂੰ ਕਰ ਕੇ ਤੂੰ ਤੰਗ, ਨਾਲੇ ਆਖਦਾ ਮਲੰਗ।
ਦੁੱਖ ਦੇਣ ਲੱਗਾ ਜ਼ਰਾ ਵੀ ਨਾ ਸੰਗਦਾ।
ਮੈਂ ਹਾਂ ਗ਼ਰੀਬ, ਮੇਰੇ ਚੰਗੇ ਨੇ ਨਸੀਬ।
ਜਿਹੜਾ ਵੇਲਾ ਘੜੀ ਹੱਸ-ਹੱਸ ਲੰਘਦਾ।
ਤੈਨੂੰ ਰਾਤੀ ਨੀਂਦ ਨਾ ਆਵੇ, ਡਰ ਚੋਰ ਦਾ ਸਤਾਵੇ।
ਨਾਲ਼ੇ ਤੋੜਦਾ ਤੂੰ ਰੱਬ ਦੀ, ਹਰ ਮਰਯਾਦਾ ਹਾਂ।
ਮੇਰੀ ਜੇਬ ਵਿੱਚ ਨਹੀਓਂ ਕੋਈ ਧੇਲਾ, ਤੇ ਮਾਂ ਦਾ ਮੈਂ ਸ਼ਹਿਜ਼ਾਦਾ ਹਾਂ।
ਯਾਰਾ ਮੈਨੂੰ ਨਹੀਓਂ ਆਉਂਦੀਆਂ ਚਲਾਕੀਆਂ, ਮੈਂ ਅੰਦਰੋਂ ਅਮੀਰਜ਼ਾਦਾ ਹਾਂ।
ਜਿਹੜੀ ਦੁਨੀਆ ਦਾ ਬਣਦਾ ਤੂੰ ਸਾਨੀ ਵੇ।
ਇਹ ਕੁਦਰਤ ਤੇ ਰੱਬ ਦੀ ਨਿਸ਼ਾਨੀ ਵੇ।
ਗੱਲ ਸੁਣ ਚੰਨਣਾ, ਤੈਂ ਕਹਿਣਾ ਤੇ ਨਹੀ ਮੰਨਣਾ।
ਰੱਬ ਦੀ ਨਹੀਂ ਮੰਨਦਾ, ਮੇਰੇ ਕਹੇ ਕੀ ਹੈ ਚੱਲਣਾ।
ਤੇਰੇ ਪੈਸਾ ਮਨ ਭਾਵੇ, ਜਿਹੜਾ ਨਾਲ਼ ਵੀ ਨਾ ਜਾਵੇ।
ਜਪ ਸਤਿ ਕਰਤਾਰ, ਕਰਦੀ ਮੈਂ ਫ਼ਰਿਆਦਾਂ ਹਾਂ।
ਯਾਰਾ ਮੈਨੂੰ ਨਹੀਂ ਆਉਂਦੀਆਂ ਚਲਾਕੀਆਂ, ਮੈਂ ਅੰਦਰੋਂ ਅਮੀਰਜ਼ਾਦਾ ਹਾਂ।
ਮੇਰੀ ਜੇਬ ਵਿੱਚ ਨਹੀਓਂ ਕੋਈ ਧੇਲਾ, ਨਾਨਕ ਸਾਹਿਬ ਦਾ ਸ਼ਹਿਜ਼ਾਦਾ ਹਾਂ।