ਮੈਂ ਜੋ ਤਾਰੇ ਗਿਣ ਗਿਣ ਰਾਤ ਗੁਜਾਰੀ ਏ
ਇਹ ਸਾਰੀ ਤੇਰੀ ਅੱਖ ਦੀ ਕਾਰਗੁਜਾਰੀ ਏ
ਮੇਰੇ ਲਈ ਤਾਂ ਓਹ ਪਲ ਜੰਨਤ ਵਰਗੇ ਨੇ
ਤੂੰ ਜਦੋਂ ਜਦੋਂ ਵੀ ਅੜੀਏ ਝਾਤੀ ਮਾਰੀ ਏ
ਤੇਰੇ ਹਾਸੇ ਮੇਰੇ ਦਿਲ ਦੇ ਵਿਹੜੇ ਨੱਚਦੇ ਨੇ
ਝੱਲੇ ਦੀ ਤਾਂ ਤੇਰੇ ਈ ਨਾਲ ਸਰਦਾਰੀ ਏ
ਵੇਖ ਘਟਾਵਾਂ ਕਾਲੀਆਂ ਚੜ੍ਹਕੇ ਆਈਆਂ ਨੇ
ਤੂੰ ਜੋ ਮੱਥੇ ਵਾਲੀ ਲੱਟ ਸਵਾਰੀ ਏ
ਘਰੋਂ ਨਿਕਲਦੇ ਕਾਲਾ ਟਿੱਕਾ ਲਾਇਆ ਕਰ
ਏਨੀ ਕੁ ਤਾਂ ਤੇਰੀ ਬਣਦੀ ਜਿੰਮੇਵਾਰੀ ਏ
ਜੇ ਦਿਲ ਨਹੀਂ ਲਾਉਣਾ ਕਾਬੂ ਰੱਖ ਅਦਾਵਾਂ ਨੂੰ
ਫੇਰ ਕਹੇਂਗੀ ਮੇਰੀ ਹੀ ਗਲਤੀ ਸਾਰੀ ਏ