ਮੈਂ ਕਿਓਂ ਪੁੱਛਾਂ ਹਾਲ ਤੇਰਾ, ਮੈਨੂੰ ਤੇਰੀ ਚੁੱਪ ਸੁਣਦੀ ਏ ।
ਦਿਲ ਮਿਲਣੇ ਨੂੰ ਕਰੇ ਤੇਰਾ, ਆਕੜ ਤੇਰੀ ਤਾਣੇ ਉਣਦੀ ਏ ।
ਤੇਰੀ ਚੁੱਪ ਨਾਲ ਮੇਰੀ, ਤੇਰੇ ਨਾਲੋਂ ਵੱਧ ਬਣਦੀ ਏ ।
ਮੈਂ ਰੌਲਾ ਪਾਵਾਂ ਜਦ, ਇਹ ਸੁਪਨੇ ਨਵੇਂ ਹੀ ਜਣਦੀ ਏ
ਮੇਰੇ ਬੋਲਾਂ ਨੂੰ ਸੁਣ ਲੈਂਦੀ, ਤੇ ਅੰਦਰੋਂ ਹੱਸੀ ਜਾਂਦੀ ਏ ।
ਤੇਰਾ ਦਿਲ ਕੀ ਬੋਲੇ, ਨਾਲੋ ਨਾਲ ਮੈਨੂੰ ਦੱਸੀ ਜਾਂਦੀ ਏ ।
ਚੁੱਪ ਜ਼ਿਆਦਾ ਬੋਲਦੀ, ਹੈ ਬੋਲਣ ਵਾਲੇ ਤੋਂ
ਬੋਲਣ ਵਾਲੇ ਥੱਕ ਜਾਂਦੇ, ਇਹ ਨੱਸੀ ਜਾਂਦੀ ਏ
ਸਰਬ ਪਈ ਕੁਰਲਾਵੇ, ਹਾਕਾਂ ਮਾਰੇ ਯਾਦ ਕਰੇ
ਇਹ ਮਰ ਜਾਣੀ ਸਭ ਕੁਝ, ਤੈਨੂੰ ਦੱਸੀ ਜਾਂਦੀ ਏ
ਉਹ ਵੀ ਤੈਨੂੰ ਯਾਦ ਕਰੇ, ਦਿਲ ਨੂੰ ਧਰਵਾਸੇ ਦੇ
ਪਰਦੇ ਤੇਰੇ ਸਾਰੇ ਚੰਦਰਿਆ, ਢਕੀ ਜਾਂਦੀ ਏ
ਮੈਂ ਕਿਓਂ ਪੁੱਛਾਂ ਹਾਲ ਤੇਰਾ, ਜਦ ਚੁੱਪ ਤੇਰੀ
ਦਿਲ ਤੇਰੇ ਦਾ ਹਾਲ, ਅਸਾਂ ਨੂੰ ਦੱਸੀ ਜਾਂਦੀ ਏ