ਮੈਂ ਕੁੱਝ ਕਹਿਣਾ ਚਾਹੁੰਦਾ ਹਾਂ

ਚਾਹੇ ਲੋਕੀ ਮਾਰਨ ਪੱਥਰ ਮੈਂ ਸਹਿਣਾ ਚਾਹੁੰਦਾ ਹਾਂ 

ਇਸ ਦੁਨੀਆਂ ਦੇ ਲੋਕਾਂ ਨੂੰ ਮੈਂ ਕੁੱਝ ਕਹਿਣਾ ਚਾਹੁੰਦਾ ਹਾਂ

ਮੰਦਰ ਮਸਜਿਦ ਦੇ ਇਹ ਝਗੜੇ ਕੌਣ ਮੁਕਾਉਗਾ 

ਅੰਦਰ ਬੈਠੇ ਕਰਤਾਰ ਨੂੰ ਹੁਣ ਕੌਣ ਬੁਲਾਉਗਾ

ਲੋਕਾ ਦੇ ਮਨ ਤੇ ਰਖਿਆ ਭਾਰ ਮੈਂ ਲਾਉਣਾ ਚਾਹੁੰਦਾ ਹਾਂ

ਇਸ ਦੁਨੀਆ ਦੇ ਲੋਕਾਂ ਨੂੰ ਮੈਂ ਕੁੱਝ ਕਹਿਣਾ ਚਾਹੁੰਦਾ ਹਾਂ

ਤਨ ਦੇ ਇਸ ਮੰਦਰ ਨੂੰ ਨਾ ਮੈਲਾ ਕਰੀਏ

ਪ੍ਰੇਮ ਵਾਲੀ ਗਲੀ ਵਿੱਚ ਪੈਰ ਧਰੀਏ

ਪਿਆਰ ਨਾਲ ਦੁਨੀਆ ਵਿੱਚ ਮੈਂ ਰਹਿਣਾ ਚਾਹੁੰਦਾ ਹਾਂ

ਇਸ ਦੁਨੀਆ ਦੇ ਲੋਕਾ ਨੂੰ ਮੈਂ ਕੁੱਝ ਕਹਿਣਾ ਚਾਹੁੰਦਾ ਹਾਂ।

ਪਾਠ ਪੂਜਾ ਕੀਰਤਨ ਅਸੀਂ ਰੋਜ ਕਰਦੇ 

ਪ੍ਰੇਮ ਵਾਲਾ ਪਾਠ ਅਸੀਂ ਕਿਉ ਨਹੀਂ ਪੜ੍ਹਦੇ

ਇਸ ਗੱਲ ਦਾ ਜਵਾਬ 'ਵਿਰਦੀ' ਮੈਂ ਲੈਣਾ ਚਾਹੁੰਦਾ ਹਾਂ 

ਇਸ ਦੁਨੀਆ ਦੇ ਲੋਕਾਂ ਨੂੰ ਮੈਂ ਕੁੱਝ ਕਹਿਣਾ ਚਾਹੁੰਦਾ ਹਾਂ ।।

📝 ਸੋਧ ਲਈ ਭੇਜੋ