ਮੈਂ ਲਿਖੀ ਕਵਿਤਾ

ਮੈਂ ਲਿਖੀ  ਕਵਿਤਾ 

ਮੈਂ ਪੜ੍ਹੀ ਕਵਿਤਾ

ਤੇਰੇ ਸਾਹਮਣੇ ਹਾਂ 

ਮੈਂ ਖੜੀ ਕਵਿਤਾ

ਮੇਰੀ ਜ਼ਿੰਦਗੀ ਦੇ ਪੰਨੇ 

ਪਲਟਨੇ ਜਦੋਂ

ਬਾਂਹ ਘੁੱਟ ਕੇ ਮੇਰੀ 

ਫੜੀਂ ਕਵਿਤਾ

ਮਕਸੂਦ ਮੇਰਾ 

ਤੈਨੂੰ ਸੀਨੇ ਲਾ ਰੱਖਣਾ

ਮੈਨੂੰ ਆਪਣੇ ਤੋਂ 

ਜੁਦਾ ਨਾ ਕਰੀਂ ਕਵਿਤਾ

ਮੇਰੇ ਅੰਦਰ ਕਵਿਤਾ 

ਮੇਰੇ ਬਾਹਰ ਕਵਿਤਾ

ਮੇਰੇ ਹਰਫ਼ਾਂ ਨਾ ਕਰ  

ਪਿਆਰ ਕਵਿਤਾ

ਮੇਰੀ ਮੁਹੱਬਤ 

ਮੇਰਾ ਪਿਆਰ ਕਵਿਤਾ

ਮੇਰੀ ਰੂਹ ਤੋਂ ਹੁੰਦੀ ਹੈ 

ਤਿਆਰ ਕਵਿਤਾ

ਤੇਰੇ ਬਾਝੋਂ ਹੋਇਆ 

ਮੈਂ ਬੇਹਾਲ ਕਵਿਤਾ

ਮੇਰਾ ਇਸ਼ਕ ਤੇਰੇ  

ਨਾਲ ਕਵਿਤਾ

ਕਰਾਂ ਮੈਂ ਇਹਨਾਂ ਅੱਖਰਾਂ ਦੀ 

ਸੈਰ ਕਵਿਤਾ

ਮੇਰੇ ਖਿਆਲਾਂ ਵਿੱਚ ਆਵੀਂ 

ਫੇਰ ਕਵਿਤਾ

📝 ਸੋਧ ਲਈ ਭੇਜੋ