ਮੈਂ-ਮੈਂ ਕਾਹਤੋਂ ਅੰਦਰ ਰੱਖੇਂਦਾ, ਕਰ ਨਸ਼ਟ ,
ਕਾਹਤੋਂ ਨਫ਼ਰਤ ਦਾ ਤੈਨੂੰ ਝੱਲ ਹੈ ਸੱਜਣਾ,
ਮੁਹੱਬਤ ਹਰ ਗੱਲ ਦਾ ਹੱਲ ਹੈ ਸੱਜਣਾ,
ਨੀਚਉ ਊਚ ਸਚਿਆਰ ਹੀ ਕਰੇਂਦਾ,
ਜੋਂ ਨੀਵੇਓ ਜਲ ਝੱਟਦਾ ਡੱਲ ਹੈ ਸੱਜਣਾ,
ਮੁਹੱਬਤ ਹਰ ਗੱਲ ਦਾ ਹੱਲ ਹੈ ਸੱਜਣਾ,
ਵੈਲੀ ਅੜਬ ਕਾਹਤੋਂ ਨਾਮ ਸੱਦੇਂਦਾ,
ਦੇਖ ਮੁਹੱਬਤੀ ਸਾਡੀ ਅੱਲ ਹੈ ਸੱਜਣਾ,
ਮੁਹੱਬਤ ਹਰ ਗੱਲ ਦਾ ਹੱਲ ਹੈ ਸੱਜਣਾ,
ਨਿੰਦਿਆ ਨਾਲ ਕਾਹਤੋਂ ਭੰਡਣਾ ਗੈਰ ਨੂੰ,
ਨਿੰਦਿਆ ਤੋਂ ਮੁੱਕਦੀ ਭੱਲ ਹੈ ਸੱਜਣਾ,
ਮੁਹੱਬਤ ਹਰ ਗੱਲ ਦਾ ਹੱਲ ਹੈ ਸੱਜਣਾ,
ਘ੍ਰਿਣਾ ਖਸਲਤ ਤਾਹੀ ਨਸ਼ਟ ਹੈ ਕਰਦੀ,
ਅਪਣਤ ਸਾਭੇਂ ਖੂਬੀ ਬਣ ਪੱਲ ਹੈ ਸੱਜਣਾ,
ਮੁਹੱਬਤ ਹਰ ਗੱਲ ਦਾ ਹੱਲ ਹੈ ਸੱਜਣਾ,
ਜੇ ਕੋਈ ਔਗੁਣਹਾਰ ਲੱਗੇ ਮਾੜਾ ਸਾਨੂੰ,
ਨਿਗ੍ਹਾ ਵਾਲੀ ਖੁਦ ਪਾਣੀ ਖੱਲ ਹੈ ਸੱਜਣਾ,
ਮੁਹੱਬਤ ਹਰ ਗੱਲ ਦਾ ਹੱਲ ਹੈ ਸੱਜਣਾ।
ਸਿਦਕ ਬਗ਼ੈਰ ਜਿੰਦ ਤੜਫਦੀ ਰਹਿੰਦੀ,
ਇਰਖਾ ਕ੍ਰੋਧ ਤਾਂ ਭੈੜੀ ਛੱਲ ਹੈ ਸੱਜਣਾ,
ਮੁਹੱਬਤ ਹਰ ਗੱਲ ਦਾ ਹੱਲ ਹੈ ਸੱਜਣਾ,
ਨਿੱਤ ਅਪਣਾ ਵਜੂਦ ਕੱਦ ਵਧਾਉਂਦੀ,
ਮੁਹੱਬਤ ਨਫਰਤ ਇੱਕ ਵੱਲ ਹੈ ਸੱਜਣਾ,
ਮੁਹੱਬਤ ਹਰ ਗੱਲ ਦਾ ਹੱਲ ਹੈ ਸੱਜਣਾ,
ਮਿੱਠਾ ਬੋਲ ਕਰ ਜਹਿਰ ਵੀ ਵਿਕੇਂਦਾ,
ਕੁੜੱਤਣ ਬਾਣੀ ਵਾਂਗਰ ਤੱਲ ਹੈ ਸੱਜਣਾ,
ਮੁਹੱਬਤ ਹਰ ਗੱਲ ਦਾ ਹੱਲ ਹੈ ਸੱਜਣਾ,
ਅਪਣਤ ਤੋ ਸੱਖਣਾ ਬੀਤ ਗਿਆ ਸਮਾਂ,
ਧੁੰਨ ਦਾ ਮੋਹ ਭਿੱਜਾ ਹੋਣਾ ਕੱਲ੍ਹ ਹੈ ਸੱਜਣਾ,
ਮੁਹੱਬਤ ਹਰ ਗੱਲ ਦਾ ਹੱਲ ਹੈ ਸੱਜਣਾ।