ਮੈਨੂੰ ਚਾਂਈ ਚਾਂਈ ਤੋਰਿਆ,
ਤੂੰ ਅੰਮੀਏ ਨੀਂ ਪ੍ਰਦੇਸ ਨੂੰ!
ਮੇਰੇ ਚਾਅ ਹੀ ਮਰਗੇ ਆਂਉਦਿਆਂ,
ਤੱਕ ਕੇ ਅਨੋਖੀ ਰੇਸ ਨੂੰ!
ਉਦੋਂ ਚਾਅ ਬੜਾ ਸੀ ਡਲਕਦਾ,
ਜਦ ਗਈ ਕਨੇਡਾ ਮੰਗੀ ਸਾਂ!
ਏਥੋਂ ਦੀ ਜਿੰਦਗੀ ਜੀਨ ਨਾਲੋਂ
ਮੈਂ ਸ਼ਹਿਰ ਤੇਰੇ ਵਿੱਚ ਚੰਗੀ ਸਾਂ!
ਕਦੇ ਤੀਆਂ ਵਾਂਗਰ ਲੰਘਦੇ ਸੀ,
ਹੁਣ ਲੰਘਦੇ ਆ ਦਿਨ ਸ਼ਿਫਟਾਂ 'ਚ
ਇੰਝ ਸਾਰਾ ਦਿਨ ਹੀ ਬੀਤ ਜਾਵੇ,
ਕਦੇ ਸ਼ਿਫਟਾਂ 'ਚ ਕਦੇ ਲਿਫ਼ਟਾਂ 'ਚ
ਰਿਹਾ ਚੇਹਰੇ ਉੱਤੇ ਨੂਰ ਨਾਂ,
ਕਦੇ ਨੂਰ 'ਚ ਰਹਿੰਦੀ ਰੰਗੀ ਸਾਂ!
ਏਥੋਂ ਦੀ ਜਿੰਦਗੀ ਜੀਨ ਨਾਲੋਂ
ਮੈਂ ਸ਼ਹਿਰ ਤੇਰੇ ਵਿੱਚ ਚੰਗੀ ਸਾਂ!
ਤੂੰ ਚੂਰੀਆਂ ਕੁੱਟ ਖਵਾਂਉਦੀ ਸੈਂ,
ਏਥੇ ਸੌਂ ਜਾਂਵਾਂ ਮੈਂ ਚੂਰ ਹੋਈ!
ਇੱਕ ਦਿਨ ਵੀਂ ਸੁੱਖ ਦਾ ਵੇਖਿਆ ਨਈ
ਮੈਂ ਜਦ ਦੀ ਤੈਥੋਂ ਦੂਰ ਹੋਈ,!
ਸਭ ਹੀਲੇ ਜਾਪਣ ਫੇਲ ਹੋਏ,
ਮੈਂ ਉੰਝ ਤਾਂ ਬੜੀ ਹੀ ਢੰਗੀ ਸਾਂ!
ਏਥੋਂ ਦੀ ਜਿੰਦਗੀ ਜੀਨ ਨਾਲੋਂ
ਮੈਂ ਸ਼ਹਿਰ ਤੇਰੇ ਵਿੱਚ ਚੰਗੀ ਸਾਂ!
ਤੂੰ ਰਾਣੀਆਂ ਵਾਂਗੂੰ ਰੱਖਿਆ ਸੀ,
ਏਥੇ ਗੋਲੀ ਬਣਕੇ ਰਹਿ ਗਈ ਮੈਂ!
ਆਪੇ ਹੀ ਰੋ ਕੇ ਹੱਟ ਜਾਂਵਾਂ,
ਦੁੱਖ ਪਤਾ ਨੀਂ ਕਿੰਨੇ ਸਹਿ ਗਈ ਮੈਂ!
ਮੈਂ ਸਹਿਮ ਜਾਦੀ ਸੀ ਇਸ ਤਰਾਂ,
ਜਿਊ ਸੱਪ ਨੇ ਹੋਵੇ ਡੰਗੀ ਸਾਂ!
ਏਥੋਂ ਦੀ ਜਿੰਦਗੀ ਜੀਨ ਨਾਲੋਂ
ਮੈਂ ਸ਼ਹਿਰ ਤੇਰੇ ਵਿੱਚ ਚੰਗੀ ਸਾਂ!
ਤੂੰ ਪੈਂਰ ਨਈ ਪੁੰਝੇ ਲਾਉਣ ਦਿੱਤਾ,
ਏਥੇ ਪੈਂਰ ਘਸੇ ਸਟਰੀਟਾਂ ਤੇ!
ਤੂੰ ਹਾਲਾਤ ਕਨੇਡਾ ਦੇ ਅੰਮੀਏ,
ਪੜੇ ਸੁਣੇ ਹੋਣਗੇ ਟਵੀਟਾਂ ਤੇ!
ਚੁੰਨੀਆਂ ਤੇ ਮੁੰਨੀਆਂ ਵੇਖਕੇ,
ਮੈਂ ਗਈ ਸ਼ਰਮ 'ਚ ਸੰਗੀ ਸਾਂ!
ਏਥੋਂ ਦੀ ਜਿੰਦਗੀ ਜੀਨ ਨਾਲੋਂ
ਮੈਂ ਸ਼ਹਿਰ ਤੇਰੇ ਵਿੱਚ ਚੰਗੀ ਸਾਂ!
ਮੈਂ ਰੋਂਦੀਆਂ ਵੇਖੀਆਂ ਕੰਨਿਆਂ,
ਗੁਰੂ ਘਰ ਵਿੱਚ ਲੱਗਕੇ ਥੰਮ੍ਹਾਂ ਨਾ!
ਕੋਈ ਕੂਕ ਸੁਣੇ ਨਾਂ" ਅੰਮੜੀਏ,
ਸਭ ਬਿਜ਼ੀ ਆਪਣੇ ਕੰਮਾਂ ਨਾ!
ਏਥੇ ਕੋਣ ਵਰਾਵੇ ਕਿਸੇ ਨੂੰ,
ਮੈਂ ਕਈਆਂ ਕੋਲੋਂ ਲੰਘੀ ਸਾਂ!
ਏਥੋਂ ਦੀ ਜਿੰਦਗੀ ਜੀਨ ਨਾਲੋਂ
ਮੈਂ ਸ਼ਹਿਰ ਤੇਰੇ ਵਿੱਚ ਚੰਗੀ ਸਾਂ!
ਮੈਂ ਸੌਂਦੀ ਨਹੀ ਸੀ ਬਿਨ ਤੇਰੇ,
ਹੁਣ ਵਿਲਕਾਂ ਤੇਰੀ ਗੋਦੀ ਨੂੰ!
ਕਦ ਸ਼ਹਿਰ ਤੇਰੇ ਮੈਂ ਆਂਵਾਂਗੀ,
ਸੁਲਤਾਨਪੁਰੇ ਮਾਂਏ ਲੋਧੀ ਨੂੰ!
ਮੈਨੂੰ ਸੁਪਨਾਂ ਆਇਆ *'ਸੱਤਿਆ'*
ਜਿਊ ਗਈ ਸੂਲੀ ਤੇ ਟੰਗੀ ਸਾਂ!
ਏਥੋਂ ਦੀ ਜਿੰਦਗੀ ਜੀਨ ਨਾਲੋਂ
ਮੈਂ ਸ਼ਹਿਰ ਤੇਰੇ ਵਿੱਚ ਚੰਗੀ ਸਾਂ!