ਮੈਂ ਸੂਰਜ ਨਾਲ ਜਦ ਵੀ ਅੱਖ ਮਿਲਾਈ ਏ

ਮੈਂ ਸੂਰਜ ਨਾਲ ਜਦ ਵੀ ਅੱਖ ਮਿਲਾਈ

ਤੇਰੇ ਮੁੱਖ ਦੀ ਲਾਲੀ ਨਜ਼ਰੀਂ ਆਈ

ਕਿੰਨੇ ਸੱਪ ਮੁੱਢ ਦਵਾਲੇ ਬੈਠੇ ਨੇ,

ਚੰਗੀ ਵਿਹੜੇ ਰਾਤ ਦੀ ਰਾਣੀ ਲਾਈ

ਇੰਜ ਸਿਆਪਾ ਕੀਤੈ ਤੇਰੇ ਵਿਛੜਣ ਦਾ,

ਤੇਰੀ ਯਾਦ ਦੀ ਫੂਹੜੀ ਅਜੇ ਵਿਛਾਈ

ਮੈਂ ਪਿੰਡੇ ਤੇ ਦਰਦ ਹੰਢਾਏ ਵੇਲੇ ਦੇ,

ਮੈਂ ਪਿੰਡੇ ਤੇ ਅੰਬਰ ਵੇਲ ਚੜ੍ਹਾਈ

'ਸ਼ਾਦ' ਮੈਂ ਐਦੋਂ ਵਧ ਕੇ ਕੱਲਾ ਕੀ ਹੁੰਦਾ,

ਆਪਣੀ ਲਾਸ਼ ਵੀ ਮੈਂ ਆਪੇ ਦਫ਼ਨਾਈ

📝 ਸੋਧ ਲਈ ਭੇਜੋ