ਮੈਂ ਸੁਣਿਆ ਤੇਰੇ ਦਰਬਾਰ ਵਿੱਚ,
ਸਭ ਬੋਲ ਪੁਗਾਏ ਜਾਂਦੇ ਨੇ।
ਸਿਰ ਦੇ ਕੇ ਤੈਨੂੰ ਸਿੰਘਾ ਵੇ,
ਫਿਰ ਕੌਲ ਨਿਭਾਏ ਜਾਂਦੇ ਨੇ।
ਮੈਂ ਸੁਣਿਆ ਤੇਰੇ ਵਿਹੜੇ ਵਿੱਚ,
ਰੱਬ ਬੂਟੇ ਲਾਏ ਪਿਆਰ ਸੀ।
ਸਿੱਖੀ ਦਾ ਧਰਮ ਬਚਾਉਣ ਲਈ,
ਉਹ ਵਾਰ ਦਿੱਤੇ ਤੂੰ ਚਾਰ ਸੀ।
ਅਸੀਂ ਸਿੱਖੀ ਧਾਰਨ ਕਰਨ ਲਈ
ਤੇਰੇ ਦੱਸੇ ਰਾਹਾਂ ’ਤੇ ਤੁਰਨ ਲਈ
ਪਹਿਨੇ ਪੰਜ ਕਕਾਰ ਨੇ
ਪਰ ਤੇਰੇ ਵਾਗੂੰ ਸਿੰਘਾ ਕਿੰਨੇ
ਪੁੱਤ ਵਾਰਨੇ ਚਾਰ ਨੇ।
ਤੂੰ ਮਾਂ ਵਾਰੀ, ਤੇ ਪਿਉ ਵਾਰਿਆ,
ਦਿੱਤੇ ਗੁਰਸਿੱਖੀ ਦੇ ਭੰਡਾਰ ਨੇ।
ਪਰ ਤੇਰੇ ਵਾਗੂੰ ਸਿੰਘਾ ਕਿੰਨੇ,
ਪੁੱਤ ਵਾਰਨੇ ਚਾਰ ਨੇ।
ਤੂੰ ਮੈਨੂੰ ਦੇ ਅਸ਼ੀਰਵਾਦ,
ਕਿ ਤੇਰੇ ਪੰਜ ਕਕਾਰ ਸਜਾ ਲਵਾਂ।
ਤੂੰ ਪੁੱਤ ਵਾਰੇ ਸੀ ਧਰਮ ਲਈ,
ਮੈਂ ਤੇਰੀ ਕੁਦਰਤ ਨੂ ਬਚਾ ਲਵਾਂ।
ਮੈਂ ਨਾਨਕ ਸਾਹਿਬ ਦਾ ਨਾਮ ਲੈ ਕੇ,
ਨਾਲੇ ਜਪਣੇ ਇੱਕ ਓਅੰਕਾਰ ਨੇ।
ਪਰ ਤੇਰੇ ਵਾਂਗੂੰ ਸਿੰਘਾ ਕਿੰਨੇ ਪੁੱਤ ਵਾਰਨੇ ਚਾਰ ਨੇ।