ਮੈਂ ਤਾਂ ਚਾਰ ਦੀਵਾਰੀ ਅੰਦਰ

ਮੈਂ ਤਾਂ ਚਾਰ ਦੀਵਾਰੀ ਅੰਦਰ,

ਤੇਰੀ ਇਸ਼ਕ ਖੁਮਾਰੀ ਅੰਦਰ।

ਐਵੇਂ ਥੋੜ੍ਹੀ ਜੱਗ ਭੁੱਲਿਆ ਏ,

ਤੇਰੀ ਯਾਦ ਉਤਾਰੀ ਅੰਦਰ।

ਪੈਸਾ  ਸ਼ੋਹਰਤ  ਰੁਤਬਾ ਜੁੱਸਾ, 

ਕੁਝ ਨੀ ਜਾਣਾ ਲਾਰੀ ਅੰਦਰ।

ਇਕ ਰਿਸ਼ਤਾ ਬਸ ਤੇਰਾ ਮੇਰਾ,

ਕੁਝ ਨੀ ਦੁਨੀਆਂਦਾਰੀ ਅੰਦਰ।

ਚਿਹਰੇ ਤੇ‌ ਮੁਸਕਾਨ ਰਹੀ ਜੇ,

ਪਰ ਬਿਪਤਾ ਹੈ ਭਾਰੀ ਅੰਦਰ।

ਅੰਬਰ ਨੂੰ ਜਿਸ ਛੂਹਣਾ ਹੁੰਦਾ,

ਰੱਖਦੈ ਖ਼ੂਬ  ਉਡਾਰੀ ਅੰਦਰ

ਡਾਹਢੇ ਗਹਿਰੇ ਰਾਜ ਛੁਪੇ ਨੇ, 

ਬਸ  ਨੈਣਾਂ ਦੀ ਤਾਰੀ ਅੰਦਰ।

ਜੇ ਆਖੇਂ ! ਦੱਸ ਦਿਆਂ ਤੈਨੂੰ ,

ਇੱਛਾ ਕੀ  ਮੈਂ ਧਾਰੀ ਅੰਦਰ ?

ਮੈਨੂੰ ਤਾਂ ਰੱਬ ਮਿਲ਼‌ ਜਾਂਦਾ ਏ,

ਤੇਰੀ ਝਲਕ ਪਿਆਰੀ ਅੰਦਰ।

ਲੱਭਿਆ ਕੋਈ ਸਾਬਰੀ ਵਰਗਾ ?

ਫਿਰ ਕੇ ਦੁਨੀਆਂ ਸਾਰੀ ਅੰਦਰ

📝 ਸੋਧ ਲਈ ਭੇਜੋ