ਮੈਂ ਤੇ ਮਾਂ

ਮੈਂ ਕਈ ਵਾਰ 

ਮਾਂ ਨੂੰ

ਲੀੜੇ ਸਾਂਭਣ ਬਹਾਨੇ

ਸੰਦੂਕ ਵਿੱਚ ਮੂੰਹ ਦੇ ਕੇ ਰੋਂਦਿਆਂ 

ਤੱਕਿਆ।

ਕਿੰਨਾ ਬਦਲ ਗਿਆ ਹੈ ਸਮਾਂ

ਮੇਰੇ ਕੋਲ ਸੰਦੂਕ ਦੀ ਜਗ੍ਹਾ

ਕਮਰੇ ਦੀ ਛੱਤ ਜਿੰਨੀ ਉੱਚੀ 

ਅਲਮਾਰੀ ਹੈ ਹੁਣ।

📝 ਸੋਧ ਲਈ ਭੇਜੋ