ਮੈਂ ਤੇਰੀ ਆਖਰੀ ਕਵਿਤਾ ਆਂ

ਮੈਂ ਤੇਰੀ ਆਖਰੀ ਕਵਿਤਾ ਆਂ।

ਓਏ ਸ਼ੈਰੀ ਤੂੰ ਬੋਲ ਕਿਉਂ ਨਹੀਂ ਰਿਹਾ, ਓਏ ਸ਼ੈਰੀ ਤੂੰ ਸੁਣ ਕਿਉਂ ਨਹੀਂ ਰਿਹਾ।

ਓਏ ਸ਼ੈਰੀ ਤੂੰ ਉੱਠ ਕਿਉਂ ਨਹੀਂ ਰਿਹਾ, ਓਏ ਸ਼ੈਰੀ ਅੱਖਾਂ ਖੋਲ੍ਹ ਕਿਉਂ ਨਹੀਂ ਰਿਹਾ।

ਮੈਂ ਤੇਰੀ ਆਖਰੀ ਕਵਿਤਾ ਆਂ।

ਉੱਠ ਤੇ ਸੁਣ ਮੈਂ ਕੀ ਕਹਿ ਰਹੀ ਆਂ, ਦਿੱਤਾ ਦਰਦ ਤੇਰਾ ਮੈਂ ਕਿੰਝ ਸਹਿ ਰਹੀ ਆਂ।

ਮੇਰੀਆਂ ਕੁਝ ਸਤਰਾਂ ਅਧੂਰੀਆਂ ਪਈਆਂ ਨੇ, ਅਧੂਰੇ ਸਾਹਾਂ ਨਾਲ ਮੈਂ ਕਿੰਝ ਰਹਿ ਰਹੀ ਆਂ।

ਮੈਂ ਤੇਰੀ ਆਖਰੀ ਕਵਿਤਾ ਆਂ।

ਤੇਰੀ ਕਬਰ ਤੱਕ ਤਾਂ ਮੈਂ ਸਕਦੀ, ਪਰ ਮੇਰੀ ਉਸ ਵਿੱਚ ਕੋਈ ਜਗ੍ਹਾ ਨਹੀਂ।

ਕੁਝ ਬੋਲ ਤਾਂ ਲਿਖਾਂ ਮੈਂ ਤੇਰੇ ਲਈ, ਪਰ ਇਹਨਾਂ ਲਫ਼ਜ਼ਾਂ 'ਚੋਂ ਕੋਈ ਸਕਾ ਨਹੀਂ।

ਮੈਂ ਤੇਰੀ ਆਖਰੀ ਕਵਿਤਾ ਆਂ।

ਦਸ ਸ਼ੁਰੂ ਕਿਉਂ ਕੀਤੀ ਜੇ ਪੂਰੀ ਕਰਨੀ ਨਹੀਂ ਸੀ, ਜੇ ਛੱਡਣਾ ਹੀ ਸੀ ਤਾਂ ਬਾਂਹ ਫੜ੍ਹਨੀ ਨਹੀਂ ਸੀ।

ਮੈਂ ਸੋ ਰਹੀ ਸੀ ਲਫ਼ਜ਼ਾਂ ਦੀ ਕਾਇਨਾਤ ਵਿੱਚ, ਹਾਕਾਂ ਮਾਰ ਮਾਰ ਮੈਨੂੰ ਲੱਭਣਾ ਨਹੀਂ ਸੀ।

ਮੈਂ ਤੇਰੀ ਆਖਰੀ ਕਵਿਤਾ ਆਂ।

ਲੋਕਾਂ ਲਈ ਤਾਂ ਕਾਗਜ਼ ਤੇ ਸਿਆਹੀ ਆਂ ਮੈਂ, ਕਿਸੇ ਗੁੰਮਨਾਮ ਸ਼ਾਇਰ ਦੀ ਬੁਰਾਈ ਆਂ ਮੈਂ।

ਦੁਨੀਆਂ ਜੋ ਵੀ ਸਮਝੇ ਪਰ ਮੈਨੂੰ ਪਤਾ, ਸ਼ੈਰੀ ਤੇਰੇ ਦਿਲ ਦੀ ਗਹਿਰਾਈ ਆਂ ਮੈਂ।

ਮੈਂ ਤੇਰੀ ਆਖਰੀ ਕਵਿਤਾ ਆਂ।

ਤੇਰਾ ਮੇਰਾ ਸਾਥ ਚਾਹੇ ਦੋ ਪਲ ਦਾ ਹੀ ਸੀ, ਪਰ ਆਪਣੇ ਨਾਮ ਕਰ ਗਿਆ ਤੂੰ।

ਚਾਹੇ ਛੱਡ ਗਿਆ ਅਧੂਰੀ ਨੂੰ ਤੂੰ, ਜਾਂਦਾ ਹੋਇਆ ਨਾਲ ਲੈ ਗਿਆ ਮੇਰੀ ਰੂਹ।

ਮੈਂ ਤੇਰੀ ਆਖਰੀ ਕਵਿਤਾ ਆਂ।

ਬੇਗ਼ੈਰਤਾ ਕੁਝ ਪਿਆਰ ਤਾਂ ਦੇ ਜਾਂਦਾ, ਚਾਹੇ ਟੁੱਟੇ ਹੀ ਕੁਝ ਖ਼ੁਆਬ ਤਾਂ ਦੇ ਜਾਂਦਾ।

ਇੱਕ ਸਾਹ ਦੇ ਜਾਂਦਾ ਭਾਂਵੇਂ ਅਧੂਰਾ ਹੀ, ਪਰ ਮੈਨੂੰ ਆਪਣਾ ਨਾਂ ਤਾਂ ਦੇ ਜਾਂਦਾ।

ਮੈਂ ਤੇਰੀ ਆਖਰੀ ਕਵਿਤਾ ਆਂ।

ਇਹ ਲਫ਼ਜ਼ ਨਾ ਕਿਸੇ ਦੇ ਆਪਣੇ ਬਣਦੇ, ਹਰ ਕਿਸੇ ਦੇ ਬੁੱਲ੍ਹਾਂ ਦੀ ਇਹ ਸ਼ਾਨ ਬਣਦੇ।

ਮੈਂ ਚਾਹੇ ਆਖਰੀ ਅਧੂਰੀ ਕਵਿਤਾ ਤੇਰੀ, ਪਰ ਤੇਰੀ ਕਬਰ 'ਤੇ ਮੇਰੇ ਮਾਂ-ਬਾਪ ਬਣਦੇ।

📝 ਸੋਧ ਲਈ ਭੇਜੋ