ਮੈਂ ਤੂੰ ਤੇ ਚੰਨ ਤਾਰੇ ਆਪੋ ਆਪ

ਮੈਂ ਤੂੰ ਤੇ ਚੰਨ ਤਾਰੇ ਆਪੋ ਆਪ 

ਦਿਨ ਚੜ੍ਹਿਆ ਤੇ ਚਾਰੇ ਆਪੋ ਆਪ

ਮਾਪੇ ਸਨ ਤੇ ਸਾਰੇ ਇੱਕੋ ਮੁੱਠ

ਮਾਪੇ ਨਈਂ ਤੇ ਸਾਰੇ ਆਪੋ ਆਪ

ਕਿਹੜਾ ਬੰਦਾ ਤੇ ਕਿਹੜਾ ਸੱਪ

ਸੋਚੋ ਆਪਣੇ ਬਾਰੇ ਆਪੋ ਆਪ

ਪਏ ਰਹਿਨੇ ਆਂ ਮੈਂ ਤੇ ਮੇਰੀ ਜਿੰਦ

ਸ਼ਾਮੀਂ ਥੱਕੇ ਹਾਰੇ ਆਪੋ ਆਪ

‘ਸੰਧੂ’ ਏਥੇ ਲੋਕੀਂ ਜੀਭ ਦੀ ਥਾਂ 

ਲਈ ਫਿਰਦੇ ਨੇ ਆਰੇ ਆਪੋ ਆਪ

📝 ਸੋਧ ਲਈ ਭੇਜੋ