ਮੈਂ ਉੱਥੋਂ ਦਾ ਵਾਸੀ ਆਂ

ਜਿੱਥੇ ਇੱਕ ਕਨੂੰਨ ਨਾਂ ਕੋਈ॥

ਜਿੱਥੇ ਅਣਖ ਜਨੂੰਨ ਨਾਂ ਕੋਈ॥

ਜਿੱਥੇ ਰਤਾ ਸਕੂਨ ਨਾਂ ਕੋਈ॥

ਰਹਿੰਦੀ ਭੀੜ ਸਿਆਸੀ ਆ॥

ਸੱਚੋ ਸੱਚ ਤੂੰ ਸੁਣਿਆ ਭਾਊ,

ਮੈਂ ਉੱਥੋਂ ਦਾ ਵਾਸੀ ਆਂ॥

ਜਿੱਥੇ ਚੋਰੀ ਦਿਨੇ ਹੀ ਡਾਕੇ॥

ਜਿੱਥੇ ਮਾਰਦੇ ਬੁੱਲਟ ਪਟਾਕੇ॥

ਜਿੱਥੇ ਚਿੱਟਾ ਪੀਣ ਪਏ ਕਾਕੇ॥

ਖੜਕੇ ਨਿੱਤ ਗਲਾਸੀ ਆ॥

ਸੱਚੋ ਸੱਚ ਤੂੰ ਸੁਣਿਆ ਭਾਊ,

ਮੈਂ ਉੱਥੋਂ ਦਾ ਵਾਸੀ ਆਂ॥

ਜਿੱਥੇ ਸਾਧ ਨੇ ਲੁੱਟਦੇ ਜੰਨਤਾ॥

ਜਿੱਥੇ ਭਰਮ 'ਚ ਸੁੱਟਦੇ ਜੰਨਤਾਂ॥

ਜਿੱਥੇ ਹਾਕਮ ਕੁੱਟਦੇ ਜੰਨਤਾ॥

ਧੂੰਆਂ ਕੱਡਿਆ ਨਾਸੀ ਆ॥

ਸੱਚੋ ਸੱਚ ਤੂੰ ਸੁਣਿਆ ਭਾਊ,

ਮੈਂ ਉੱਥੋਂ ਦਾ ਵਾਸੀ ਆਂ॥

ਜਿੱਥੇ ਨਿੱਤ ਹੀ ਲੱਥਣ ਪੱਗਾਂ॥

ਜਿੱਥੇ ਲੁੱਟ ਮਚਾਈ ਠੱਗਾਂ॥

ਜਿੱਥੇ ਗੁਰੂ ਗ੍ਰੰਥ ਨੂੰ ਅੱਗਾਂ॥

ਪਾਉਦੀ ਕੀਂਰਨੇ ਦਾਸੀ ਆ॥

ਸੱਚੋ ਸੱਚ ਤੂੰ ਸੁਣਿਆ ਭਾਊ,

ਮੈਂ ਉੱਥੋਂ ਦਾ ਵਾਸੀ ਆਂ॥

ਜਿੱਥੇ ਰੋੜਾਂ ਉੱਪਰ ਧਰਨੇ॥

ਜਿੱਥੇ ਗਲ ਕਰਜ਼ੇ ਦੇ ਪਰਨੇ॥

ਜਿੱਥੇ ਖੂਨ ਦੇ ਵੱਗ਼ਦੇ ਝਰਨੇ॥

ਹਕੂਮਤ ਫਿਰੇ ਪਿਆਸੀ ਆ॥

ਸੱਚੋ ਸੱਚ ਤੂੰ ਸੁਣਿਆ ਭਾਊ,

ਮੈਂ ਉੱਥੋਂ ਦਾ ਵਾਸੀ ਆਂ॥

ਜਿੱਥੇ ਗੰਦਲੇ ਹੋਗੇ ਪਾਣੀ॥

ਜਿੱਥੇ ਰਤ ਮਿੱਝਦੀ ਘਾਣੀ॥

ਜਿੱਥੇ ਰੋਲੀ ਧੁਰਕੀ ਬਾਣੀ॥

ਬਣਕੇ ਰਹਿਗੇ ਹਾਸੀ ਆ॥

ਸੱਚੋ ਸੱਚ ਤੂੰ ਸੁਣਿਆ ਭਾਊ,

ਮੈਂ ਉੱਥੋਂ ਦਾ ਵਾਸੀ ਆਂ॥

ਜਿੱਥੇ ਸੱਚ ਨੂੰ ਹੁੰਦੀਆਂ ਜ਼ੇਲਾਂ॥

ਜਿੱਥੇ ਬਲਾਤਕਾਰੀ ਨੂੰ ਬੇਲਾਂ॥

ਜਿੱਥੇ ਨਚਾਂਰਾਂ ਉੱਪਰੋ ਵੇਲਾਂ॥

ਸ਼ਰਮ 'ਚ ਡੁੱਬੇ ਨਿਵਾਸੀ ਆ॥

ਸੱਚੋ ਸੱਚ ਤੂੰ ਸੁਣਿਆ ਭਾਊ,

ਮੈਂ ਉੱਥੋਂ ਦਾ ਵਾਸੀ ਆਂ॥

ਜਿੱਥੇ ਧਰਮ ਦੇ ਨਾਂ ਤੇ ਵੰਡੀ॥

ਜਿੱਥੇ ਜਾਤ ਪਾਤ ਦੀ ਝੰਡੀ॥

ਜਿੱਥੇ ਜਿਸਮਾਂ ਦੀ ਹੈ ਮੰਡੀ॥

ਖਿੱਲੀ ਉੱਡਦੀ ਖਾਸੀ ਆ॥

ਸੱਚੋ ਸੱਚ ਤੂੰ ਸੁਣਿਆ ਭਾਊ,

ਮੈਂ ਉੱਥੋਂ ਦਾ ਵਾਸੀ ਆਂ॥

ਜਿੱਥੇ ਢਾਬਿਆਂ ਤੋਂ ਵੱਧ ਬਾਬੇ॥

ਜਿੱਥੇ ਮਾੜਿਆਂ ਨੂੰ ਨੇ ਦਾਬੇ॥

ਜਿੱਥੇ ਨਿੱਤ ਹੀ ਖੂਨ ਖਰਾਬੇ॥

ਹੱਥਾਂ ਵਿੱਚ ਗੰਡਾਸੀ ਆ॥

ਸੱਚੋ ਸੱਚ ਤੂੰ ਸੁਣਿਆ ਭਾਊ,

ਮੈਂ ਉੱਥੋਂ ਦਾ ਵਾਸੀ ਆਂ॥

ਜਿੱਥੇ ਪੁੱਤ ਨਾਂ' ਪਿਊ ਦੀ ਮੰਨੇ॥

ਜਿੱਥੇ ਕਾਮ 'ਚ ਲੋਕੀ ਅੰਨ੍ਹੇ॥

ਜਿੱਥੇ ਅਣਖ ਦੇ ਪਾਟੇ ਪੰਨ੍ਹੇ॥

ਇਸ਼ਕ ਲੜਾਵੇ ਮਾਸੀ ਆ॥

ਸੱਚੋ ਸੱਚ ਤੂੰ ਸੁਣਿਆ ਭਾਊ,

ਮੈਂ ਉੱਥੋਂ ਦਾ ਵਾਸੀ ਆਂ॥

ਜਿੱਥੇ ਮਹਿਲ ਨੇ ਉੱਚੇ-ਉੱਚੇ॥

ਜਿੱਥੇ ਬਿਰਧ ਆਸ਼ਰਮ ਸਮੁੱਚੇ॥

ਜਿੱਥੇ ਕਰਨ ਅਗਵਾਈ ਲੁੱਚੇ॥

ਲੁੱਟਣ ਦੇ ਕੇ ਝਾਸੀ ਆ॥

ਸੱਚੋ ਸੱਚ ਤੂੰ ਸੁਣਿਆ ਭਾਊ,

ਮੈਂ ਉੱਥੋਂ ਦਾ ਵਾਸੀ ਆਂ॥

ਜਿੱਥੇ ਵਰਤਣ ਘੱਲੂਘਾਰੇ॥

ਜਿੱਥੇ ਰਤ ਮਿੱਝਦੇ ਗਾਰੇ॥

ਜਿੱਥੇ ਥਾਂ-ਥਾਂ ਤੇ ਹਤਿਆਰੇ॥

ਕਰਦੇ ਜੂਨ ਚੌਰਾਸੀ ਆ॥

ਸੱਚੋ ਸੱਚ ਤੂੰ ਸੁਣਿਆ ਭਾਊ,

ਮੈਂ ਉੱਥੋਂ ਦਾ ਵਾਸੀ ਆਂ॥

📝 ਸੋਧ ਲਈ ਭੇਜੋ