ਮੈਂ ਵਿਚਿ ਰਹੀ ਨਾ ਮੈਂਡੀ ਕਾਈ

ਮੈਂ ਵਿਚਿ ਰਹੀ ਨਾ ਮੈਂਡੀ ਕਾਈ,

ਪਹਿਲੀ ਦ੍ਰਿਸਟਿ ਘੜੋਟਾ ਭੰਨਾ,

ਘੁੰਡਿ ਕਢੇਂਦੀ ਨੂੰ ਤਾਬਿ ਨਾ ਆਈ ।1।ਰਹਾਉ।

ਸੱਜਣ ਮੈਂਡਾ ਅਖੀਆਂ ਵਿੱਚ ਵਸਦਾ,

ਮੂਲਿ ਨਾ ਦੇਇ ਦਿਖਾਈ ।1।

ਵਲੀ ਰਾਮ ਦੀ ਪ੍ਰੀਤਿ ਅਨੋਖੀ,

ਮੈਂ ਤਨ ਮਹੀਏਂ ਲਾਈ ।2।

(ਰਾਗੁ ਆਸਾਵਰੀ)

📝 ਸੋਧ ਲਈ ਭੇਜੋ