ਹਰ ਵੇਲ਼ੇ 'ਸੱਤਿਆ' ਮਜ਼ਾਕ ਚੰਗਾ ਹੁੰਦਾ ਨਈ!

ਦੁਸ਼ਮਣ ਕਦੇ ਵੀ ਹਲ਼ਾਕ ਚੰਗਾ ਹੁੰਦਾ ਨਈ!

ਮਰਦਾਂ ਨੂੰ ਕੰਮ ਸਦਾ ਮਰਦਾਂ ਦੇ ਸੋਭਦੇ ਆ 

ਜਨਾਨੀਬਾਜ਼ ਬੰਦੇ ਨਾਲ ਸਾਕ ਚੰਗਾ ਹੁੰਦਾ ਨਈ!

ਲਾਲਚ ਦੇ ਵਿੱਚ ਕੇ ਨਾਤਾ ਕਦੇ ਜੋੜੀਏ ਨਾਂ

ਜੋੜ ਲਈਏ ਨਾਤਾ ਤੇ ਤਲਾਕ ਚੰਗਾ ਹੁੰਦਾ ਨਈ!

ਸੱਜਣਾਂ ਦੇ ਘਰ ਜਾਈਏ ਅੱਖ ਨੀਂਵੀਂ ਰੱਖੀਏ ਜੀ

ਚੌਕੇ ਵੱਲ ਝਾਕੇ ਜੋ ਚਲਾਕ ਚੰਗਾ ਹੁੰਦਾ ਨਈ!

ਜਿਹੜੀ ਕੁੱਖ ਜੰਮਿਆਂ ਜੇ ਉਸੇ ਨੂੰ ਠੁੱਡੇ ਲਾਵੇ

ਏਹੋ ਜਿਹਾ ਲਾਹਨਤੀ ਜਵਾਕ ਚੰਗਾ ਹੁੰਦਾ ਨਈ!

ਰੱਬ ਦੇ ਪਿਆਰਿਆਂ ਨੂੰ ਕਦੇ ਫਟਕਾਰੀਏ ਨਾ,

ਮੁੱਖ ਵਿੱਚੋਂ ਨਿਕਲਿਆ ਵਾਕ ਚੰਗਾ ਹੁੰਦਾ ਨਈ!

📝 ਸੋਧ ਲਈ ਭੇਜੋ