ਮਜਬੂਰੀਆਂ ਦੁੱਖਾਂ-ਦਰਦਾਂ

ਇਹ ਮਜਬੂਰੀਆਂ ਦੁੱਖਾਂ-ਦਰਦਾਂ ਦੇ ਘੇਰੇ। 

ਬਹੁਤ ਦੂਰ ਤਕ ਹਨ ਹਨੇਰ-ਹਨੇਰੇ।

ਨਹੀਂ ਮੁੱਕਣਾ ਪੈਂਡਾ ਇਹ ਤੂੰ ਸਮਝ ਲੈ, 

ਸਫ਼ਰ ਹੈ ਮੁਹੱਬਤ ਦਾ ਰਸਤੇ ਲਮੇਰੇ।

ਮੈਂ ਹੁਣ ਵੀ ਤਿਰੇ ਪਿਆਰ ਦਾ ਮੁੰਤਜ਼ਿਰ ਹਾਂ,

ਰਾਤਾਂ ਲੰਘੀਆਂ ਗਏ ਕਈ ਸਵੇਰੇ।

ਉਹੋ ਬਣ ਗਏ ਹਨ ਜ਼ਮਾਨੇ ਦੇ ਰਹਿਬਰ, 

ਮੈਂ ਅੱਜ ਵੀ ਹਾਂ ਕਹਿੰਦਾ ਜਿਨ੍ਹਾਂ ਨੂੰ ਲੁਟੇਰੇ।

ਕਦੀ ਇਧਰੋਂ ਵੀ ਗੁਜ਼ਰ ਕੇ ਤਾਂ ਵੇਖੋ, 

ਬਹੁਤ ਰੌਣਕਾਂ ਨੇ ਫ਼ਕੀਰਾਂ ਦੇ ਡੇਰੇ।

📝 ਸੋਧ ਲਈ ਭੇਜੋ