ਜਿਹੜੇ ਨੇ ਮਜਦੂਰੀ ਕਰਦੇ,

ਨਾਲ ਬੜੀ ਮਜਬੂਰੀ ਕਰਦੇ।

ਤਾਜ ਮਹੱਲ ਮਜਦੂਰ ਬਣਾਵੇ,

ਹਾਕਮ ਦੀ ਮਸ਼ਹੂਰੀ ਕਰਦੇ।

ਵਹਾ ਕੇ ਖੂਨ-ਪਸੀਨਾ ਘਰ ਦੀ ,

ਲੋੜ ਮਸਾਂ ਹੀ ਪੂਰੀ ਕਰਦੇ।

ਘਰਵਾਲੀ ਮਜਦੂਰੋਂ ਘੱਟ ਹੈ?

ਮੁਫਤੀਂ ਜੀਅ ਹਜ਼ੂਰੀ ਕਰਦੇ।

ਭੁੱਖਮਰੀ ਤੇ ਅਨਪੜ੍ਹਤਾ ਹੈ,

ਹਾਕਮ ਕਿਉਂ ਮਗਰੂਰੀ ਕਰਦੇ?

ਨੀਤ ਹੈ ਖ਼ਤਮ ਗਰੀਬੀ ਕਰਨੀ?

ਵਿਦਿਆ ਫੇਰ ਜ਼ਰੂਰੀ ਕਰਦੇ।

ਰੱਬਾ ਮੇਹਨਤਕਸ਼ ਲੋਕਾਂ ਦੀ,

ਜ਼ਿੰਦਗੀ ਨੂਰੋ-ਨੂਰੀ ਕਰਦੇ।

ਅਮੀਰ-ਗਰੀਬਾਂ ਵਿੱਚਲੀ 'ਸਾਹਿਬ',

ਖਤਮ ਸਦਾ ਲਈ ਦੂਰੀ ਕਰਦੇ।

📝 ਸੋਧ ਲਈ ਭੇਜੋ