ਦਸਵੀਂ ਵਾਰ ਜਾਂ ਦਸਵੀਂ 'ਚੋਂ ਫੇਲ੍ਹ ਹੋਇਆ,

ਕਰ ਲਈ ਨੌਕਰੀ ਮਜਨੂੰ ਛਬੀਲ ਉਤੇ

ਕੋਲੇ ਹੋ ਗਿਆ ਹਿਜਰ ਦੀ ਅੱਗ ਅੰਦਰ,

ਪੋਚਾ ਫਿਰ ਗਿਆ ਅਕਲ ਦਲੀਲ ਉਤੇ।

ਲੈਲਾ ਭਾਲਦੇ ਕਾਲੀਆਂ ਐਨਕਾਂ ਲਾ,

ਟੋਡੀ ਛੋਕਰੇ ਜਿਸ ਤਰ੍ਹਾਂ ਝੀਲ ਉਤੇ।

ਹਾਥੀ ਗਜ਼ਾਂ ਤੋਂ ਜਿਨ੍ਹਾਂ ਨੂੰ ਲੱਭਦਾ ਨਹੀਂ,

ਲੜਕੀ ਵੇਖ ਲੈਂਦੇ ਬਾਰਾਂ ਮੀਲ ਉਤੇ।

📝 ਸੋਧ ਲਈ ਭੇਜੋ