ਲੈਲਾ ਖੂਨ ਅੱਜ ਕੀਹਦੇ ਤੋਂ ਮੰਗਦੀ ਏ,
ਸ਼ੋਹਦੇ ਮਜਨੂੰ 'ਚ ਤਾਂ ਜ਼ਰਾ ਜਾਨ ਹੈ ਨਾ।
ਲੀਡਰ ਸੁਣਦਿਆਂ ਸਾਰ ਬੇਹੋਸ਼ ਹੋਇਆ,
“ਥੋਡਾ, ਵਿੱਚ ਅਖ਼ਬਾਰ ਬਿਆਨ ਹੈ ਨਾ ।”
ਕਿਹੜੀ ਥਾਂ ਭਗਵਾਨ ਦੇ ਹੋਣ ਦਰਸ਼ਨ ?
ਕਿਹੜੀ ਮਹਿਫ਼ਲ ਦੇ ਵਿੱਚ ਸ਼ੈਤਾਨ ਹੈ ਨਾ ।
ਦਿਲ ਮੇਰੇ ਵਿਚ ਸੱਜਣੀ ਲਾਈਂ ਡੇਰੇ,
ਮਿਲਦਾ ਸ਼ਹਿਰ ਦੇ ਵਿੱਚ ਮਕਾਨ ਹੈ ਨਾ।