ਮਾਲਕਾ ਫ਼ੈਸਲਾ ਕਰਦੇ

ਹੇ ਮੇਰੇ ਮਾਲਕਾ,

 ਤੂੰ ਅੱਜ ਇਹ ਫ਼ੈਸਲਾ ਕਰ ਦੇ।

 ਜ਼ਮੀਰਾਂ ਮਹਿੰਗੀਆਂ ਕਰ ਦੇ।

 ਦੌਲਤਾਂ ਸਸਤੀਆਂ ਕਰ ਦੇ।

 ਜੋ ਮਾਰਨ ਧੀਆਂ ਨੂੰ ਕੁੱਖਾਂ ਵਿੱਚ

 ਤੇ ਸਾੜਨ ਗੈਸਾਂ ’ਤੇ।

 ਖ਼ਤਮ ਇਹਨਾਂ ਬੇਜ਼ਮੀਰਾਂ ਵਾਲ਼ਿਆਂ ਦੀਆਂ

 ਹਸਤੀਆਂ ਕਰਦੇ।

 ਹੇ ਮੇਰੇ ਮਾਲਕਾ ਤੂੰ ਅੱਜ ਇਹ ਫ਼ੈਸਲਾ ਕਰਦੇ।

 ਜ਼ਮੀਰਾਂ ਮਹਿੰਗੀਆਂ ਕਰਦੇ।

 ਦੌਲਤਾਂ ਸਸਤੀਆਂ ਕਰਦੇ।

 ਜਿੱਥੇ ਦਸ ਬਦਨਾਮ ਮਿਲ ਕੇ

 ਇੱਕ ਨੂੰ ਬਦਨਾਮ ਬਣਾ ਜਾਂਦੇ।

 ਤਬਾਹ ਤੂੰ ਇਹੋ-ਜਿਹੀਆਂ,

 ਨਾਨਕ ਸਾਹਿਬ, ਬਸਤੀਆਂ ਕਰਦੇ।

 ਜਮੀਰਾਂ ਮਹਿੰਗੀਆਂ ਕਰਦੇ

 ਦੌਲਤਾਂ ਸਸਤੀਆਂ ਕਰਦੇ।

 ਹੇ ਮੇਰੇ ਮਾਲਕਾ ਤੂੰ ਅੱਜ ਇਹ ਫ਼ੈਸਲਾ ਕਰਦੇ।

 ਜੋ ਵੱਢ ਦੇ ਰੁੱਖਾਂ ਨੂੰ।

 ਨਾਲ਼ੇ ਮਾਰਨ ਚਿੜੀਆਂ ਨੂੰ।

 ਵੱਢ ਦੇ ਇਹਨਾਂ ਦੇ ਸਾਰੇ।

 ਖ਼ਤਮ ਖ਼ਰਮਸਤੀਆਂ ਕਰਦੇ।

 ਹੇ ਮੇਰੇ ਮਾਲਕਾ, ਤੂੰ ਇਹ ਫ਼ੈਸਲਾ ਕਰਦੇ।

 ਜ਼ਮੀਰਾਂ ਮਹਿੰਗੀਆਂ ਕਰਦੇ

 ਦੌਲਤਾਂ ਸਸਤੀਆਂ ਕਰਦੇ।

 ਮੰਨ ਲੈ ਸਰਬ ਦੀ ਇਹ ਫ਼ਰਿਆਦ

 ਵਜਾ ਦੇ ਬਾਬਾ ਫਿਰ ਰਬਾਬ।

 ਸਤਿ ਕਰਤਾਰ ਜਪਾ ਦੇ ਸਾਰਿਆਂ।

 ਮਾੜੀ ਸੋਚ ਵਾਲ਼ਿਆ ਦੀਆਂ ਦਾਤਿਆ

 ਖ਼ਤਮ ਸਬ ਸਭ ਮਸਤੀਆਂ ਕਰਦੇ।

 ਹੇ ਮੇਰੇ ਨਾਨਕ ਸਾਹਿਬ, ਤੂੰ ਅੱਜ ਫ਼ੈਸਲਾ ਕਰਦੇ।

 ਜਮੀਰਾਂ ਮਹਿੰਗੀਆਂ ਕਰਦੇ, ਦੌਲਤਾਂ ਸਸਤੀਆਂ ਕਰਦੇ।

📝 ਸੋਧ ਲਈ ਭੇਜੋ