ਮਨ ਦੇ ਉਤੋਂ ਚਾਏ ਪਰਦੇ
ਤੰਦ ਦੇ ਉੱਪਰ ਪਾਏ ਪਰ ਦੇ
ਲੋਹੇ ਦੇ ਦਰਵਾਜ਼ੇ ਫਿਰ ਵੀ
ਉਹਨਾਂ ਪਿੱਛੇ ਲਾਈ ਫਿਰਦੇ
ਲੋਕਾਂ ਮਨ ਦੇ ਚੋਰੋਂ ਨੂੰ ਡਰਦੇ
ਪਰਦੇ ਮਗਰ ਲੁਕਾਏ ਪਰਦੇ
ਨੰਗੇ ਜਿਸਮਾਂ ਅੰਦਰ ਰਹਿੰਦੇ
ਫਿਰ ਕਿਉਂ ਹਨ ਸਰਮਾਏ ਪਰਦੇ
ਪਾਪ ਜਦੋਂ ਧਰਤੀ ਵਿਚ ਬੀਜੇ
ਧਰਤੀ ਚੋਂ ਉੱਗ ਆਏ ਪਰਦੇ
ਪਾਪ ਜਦੋਂ ਧਰਤੀ ਵਿਚ ਬੀਜੇ
ਧਰਤੀ ਚੋਂ ਉੱਗ ਆਏ ਪਰਦੇ
ਖੜ੍ਹਾ ਚੁਰਾਹੇ ਨੰਗਾ ਜਿਸ ਨੇ
ਸਾਰੀ ਉਮਰ ਬਣਾਏ ਪਰਦੇ
ਕਰ ਲੈ ਕੋਈ ਜੁਰਮ ਸੁਰਿੰਦਰ
ਅੱਜ ਤੇਰੇ ਘਰ ਆਏ ਪਰਦੇ