ਨਿਚੋੜ ਦੇ ਮੈਨੂੰ
ਗਿੱਲੇ ਕੱਪੜੇ ਦੇ ਵਾਂਗ
ਨੁੱਚੜ ਜਾਵੇ
ਸਾਰੀ ਮੈਲ
ਜੋ ਮਨ ਦੀ ਚਾਦਰ ’ਤੇ ਲੱਗੀ
ਦਵੇਸ਼, ਨਿਰਮੋਹ
ਝੂਠ, ਕਪਟ
ਫਰੇਬ ਦੀ ਮੈਲ
ਜਿਹੜੀ ਮਨ ’ਤੇ ਜੰਮੀ
ਜਨਮ ਹੋਏ ਧੋਂਦਿਆਂ ਇਸ ਨੂੰ
ਧੋਤੀ ਵਾਰ ਵਾਰ
ਹਜ਼ਾਰ ਵਾਰ
ਪਰ ਉਤਰਦੀ ਨਹੀਂ ਮੈਲ
ਚੰਗੀ ਤਰ੍ਹਾਂ ਧੋ ਦੇ
ਮਨ ਮੇਰੇ ਦੀ
ਮੈਲੀ ਚਾਦਰ
ਨਿਚੋੜ ਦੇ
ਚੰਗੀ ਤਰ੍ਹਾਂ ਇਸ ਨੂੰ
ਤੇ ਦੇ ਦੇ ਨੀਲ
ਚਮਕ ਉੱਠੇ
ਇੱਕ ਵਾਰ ਫਿਰ ਤੋਂ
ਮੇਰੇ ਮਨ ਦੀ ਚਿੱਟੀ ਚਾਦਰ।