ਮੇਰੇ ਮਨ ਨੇ ਏਹੋ ਯਕੀਨ ਕੀਤਾ,

ਕਲਪ ਬ੍ਰਿੱਛ ਸੱਚਾ ਸਿਰਜਣਹਾਰ ਦਾ ਨਾਂ।

ਹਰ ਇਕ ਦੀ ਕਰੇ ਮੁਰਾਦ ਪੂਰੀ

ਕਾਮਧੇਨ ਹੈ ਓਸ ਕਰਤਾਰ ਦਾ ਨਾਂ

ਮੂੰਹੋਂ ਮੰਗੀਏ ਜੋ ਓਹੀ ਦਾਤ ਮਿਲਦੀ,

ਚਿੰਤਾਮਣੀ ਹੈ ਉਸ ਨਿਰੰਕਾਰ ਦਾ ਨਾਂ।

"ਅੰਮ੍ਰਿਤ" ਨਾਸ਼ ਹੋਵੇ ਵਿਘਨਾਂ ਸਾਰਿਆਂ ਦਾ,

ਏਸੇ ਵਾਸਤੇ ਲਿਆ ਦਾਤਾਰ ਦਾ ਨਾਂ

📝 ਸੋਧ ਲਈ ਭੇਜੋ