ਮੈਨੂੰ ਕੱਲੀ ਵੇਖ ਨਾ ਤੱਕੀਂ

ਮੈਨੂੰ ਕੱਲੀ ਵੇਖ ਨਾ ਤੱਕੀਂ

ਸਿਰ 'ਤੇ ਪੰਡ ਇੱਜ਼ਤਾਂ ਮਾਂ ਰੱਖੀ

ਠੁੱਡਾ ਵੱਜ ਨਾ ਡਿੱਗ ਜਾਵੇ

ਪਰ੍ਹਾਂ ਹਟ ਪਿੱਛੇ ਮੱਝਾਂ ਦੇ ਪਾਲੀ

ਵੇ ਵੱਟ ਤੋਂ ਪੈਰ ਨਾ ਤਿਲ੍ਹਕ ਜਾਵੇ

ਬੰਨ੍ਹੀ ਪੰਡ ਬਾਪ ਨੇ ਹੱਥੀਂ

ਮਾਂ ਹੱਥ ਪੁਆ ਸਿਰੇ ਮੇਰੇ ਰੱਖੀ

ਗੰਢ ਮੈਂ ਹੱਥੀਂ ਕੱਸ ਬੰਨ੍ਹੀ

ਜ਼ਮੀਂ ਪੱਬ ਬੋਚ ਬੋਚ ਧਰਾਂ

ਵੇ ਖੁੱਲ੍ਹ ਨਾ ਜਾਵੇ ਕੋਈ ਕੰਨੀ

ਪਿੰਡ ਵਿੱਚ ਵੀਰਾਂ ਦੀ ਸਰਦਾਰੀ

ਸਿਰ ਲੈ ਰੱਖੀ ਤਾਂ ਫੁਲਕਾਰੀ

ਮੇਰੀ ਜਿੰਦ ਉਹਨਾਂ ਤੋਂ ਵਾਰੀ

ਚਿੱਕੜ ਪੈਰ ਰੱਖਣ ਤੋਂ ਡਰਾਂ

ਵੇ ਇੱਜ਼ਤ ਗਈ ਨਾ ਮਿਲੇ ਉਧਾਰੀ

ਲੱਗੇਂ ਤੂੰ ਗੱਲਾਂ ਦਾ ਗਲਾੜੀ

'ਸਰਬ' ਨਾ ਵਿਗੜੂ ਨਾ ਵਿਗਾੜੀ

ਤੇਰੀ ਗੱਲ ਸਮਝ ਕੇ ਸਾਰੀ

ਤੈਨੂੰ ਵੀ ਸਮਝਾਉਂਦੀ ਹਾਂ

ਵੇ ਮਾਪਿਆਂ ਕਰੀਂ ਨਾ ਕਦੇ ਗ਼ੱਦਾਰੀ

📝 ਸੋਧ ਲਈ ਭੇਜੋ