ਮੈਨੂੰ ਲੋਕ ਫ਼ਕੀਰਾ ਕਹਿੰਦੇ

ਮੈਂ ਦੁੱਖ ਸੁੱਖ ਦਾ ਰਾਜਾ ਹਾਂ, ਮੈਨੂੰ ਲੋਕ ਫ਼ਕੀਰਾ ਕਹਿੰਦੇ ਨੇ।

 ਮੈਂ ਹਰ ਗ਼ਮ ਪੀ ਕੇ ਤਾਜ਼ਾ ਹਾਂ, ਮੈਨੂੰ ਸੁੱਖ ਦਾ ਜ਼ਖ਼ੀਰਾ ਕਹਿੰਦੇ ਨੇ।

 ਮੈਂ ਡਿਗਾ ਲੱਗਦਾਂ ਅੰਬਾਂ ਤੋਂ, ਕੱਚੇ ਜਿੰਨਾ ਦੇ ਟਾਹਣੇ ਸੀ।

 ਤੇ ਟੁੱਟਾ ਜਾਪਾਂ ਖੰਬਾਂ ਤੋਂ, ਯਾਰ ਨਾਲ ਦੁੱਖ ਸੁੱਖ ਮਾਣੇ ਸੀ।

 ਹੁਣ ਕਿੰਝ ਨਿਕਲ਼ੂ ਮੇਰੇ ਆਪਣੇ, ਮੈਨੂੰ ਘੱਤ ਵਹੀਰਾਂ ਵੇਂਹਦੇ ਨੇ।

 ਮੈਂ ਦੁੱਖ ਸੁੱਖ ਦਾ ਰਾਜਾ ਹਾਂ, ਮੈਨੂੰ ਲੋਕ ਫ਼ਕੀਰਾ ਕਹਿੰਦੇ ਨੇ।

 ਮੈਂ ਹਰ ਗ਼ਮ.............

 ਲੱਗਾ ਡਿਗ ਪਿਆ ਵਿੱਚ ਪਹਾੜਾਂ ਦੇ।

 ਜਾਪੇ ਫਸ ਗਿਆ ਵਿੱਚ ਵਾੜਾਂ ਦੇ।

 ਫਸਿਆ ਜਦ ਵਿੱਚ ਮੰਝਧਾਰਾਂ ਦੇ।

 ’ਵਾਜਾਂ ਮਾਰਬੇਗਾਨਾ ਕਹਿ, ਬੇਤਕਦੀਰਾ ਕਹਿੰਦੇ ਨੇ।

 ਮੈਂ ਦੁੱਖ-ਸੁੱਖ ਦਾ ਰਾਜਾ ਹਾਂ, ਮੈਨੂੰ ਲੋਕ ਫ਼ਕੀਰਾ ਕਹਿੰਦੇ ਨੇ।

 ਮੈਂ ਹਰ ਗ਼ਮ................

 ਮੈਨੂੰ ਸਾਵਣ ਹਰਿਆ ਨਾ ਕਰ ਸਕਿਆ, ਭਾਦੋਂ ਦੇ ਚਮਾਸੇ ਕੀ ਕਹਿਣਾ।

 ਮੈਨੂੰ ਰੁੱਤਾਂ ਨਾਲ ਕੋਈ ਮੋਹ ਨਹੀਂ, ਯਾਰਾਂ ਹਰ ਤਮਾਸ਼ਾ ਸਹਿ ਲੈਣਾ।

 ਮੈਂ ਚੁੱਪ ਹਾਂ ਉਸ ਦੇ ਭਾਣੇ ’ਚ, ਮੇਰਾ ਮਾੜਾ ਵਤੀਰਾ ਕਹਿੰਦੇ ਨੇ।

 ਮੈਂ ਦੁੱਖ-ਸੁੱਖ ਦਾ ਰਾਜਾ ਹਾਂ, ਮੈਨੂੰ ਲੋਕ ਫ਼ਕੀਰਾ ਕਹਿੰਦੇ ਨੇ।

 ਮੈਂ ਹਰ ਗ਼ਮ................

ਮੈਂ ਸ਼ਿਕਵਾ ਕਿਸੇ ਤੇ ਕੀ ਕਰਨਾ, ਯਾਰ ਮਰਿਆ ਵਿੱਚ ਗ਼ਰੀਬੀ ਸੀ।

 ਉਹ ਵੇਲਾ ਕਿੱਦਾਂ ਭੁੱਲ ਜਾਵਾਂ, ਜਦੋਂ ਛੱਡ ਗਏ ਸਭ ਕਰੀਬੀ ਸੀ।

 ਹੁਣ ਖੰਭ ਉੱਗ ਪਏ, ਜਦ ਉੱਡ ਪਿਆ।

 ਲੋਕੀਂ ਕਿਸਮਤ ਵਾਲ਼ਾ ਕਹਿ, ਬਦਲੀਆਂ ਲਕੀਰਾਂ ਕਹਿੰਦੇ ਨੇ।

 ਮੈਂ ਦੁੱਖ-ਸੁੱਖ ਦਾ ਰਾਜਾ ਹਾਂ, ਮੈਨੂੰ ਯਾਰ ਫ਼ਕੀਰਾ ਕਹਿੰਦੇ ਨੇ।

 ਮੈਂ ਹਰ ਗ਼ਮ...........

 ਮੈਂ ਕਿਸੇ ਤੇ ਕਰਦਾ ਗਿਲਾ ਨਹੀਂ, ਮਾਲਕ ਹੈ ਯਾਰ ਗ਼ਰੀਬਾਂ ਦਾ।

 ਮਿਹਨਤ ਕਰਵਾਕੇ ਕੁਦਰਤ ਨੇ, ਬਦਲਿਆ ਤਾਰ ਨਸੀਬਾਂ ਦਾ।

 ਤਾਂ ਹੀ ਉਸਦਾ ਭਾਣਾ ਮੰਨ ਕੇ, ਸਰਬ  ਹੋਰੀ, ਖ਼ੁਸ਼ ਨਾਲ਼ ਤਕਦੀਰਾਂ ਰਹਿੰਦੇ ਨੇ।

 ਮੈਂ ਦੁੱਖ-ਸੁੱਖ ਦਾ ਰਾਜਾ ਹਾਂ, ਮੈਨੂੰ ਯਾਰ ਫ਼ਕੀਰਾ ਕਹਿੰਦੇ ਨੇ।

 ਮੈਂ ਹਰ ਗ਼ਮ ਪੀ ਕੇ ਤਾਜ਼ਾ ਹਾਂ, ਲੋਕੀਂ ਸਾਰੇ ਆਖਣ ਆਪਣਾ।

 ਨਾਲੇ ਸੁੱਖ ਦਾ ਜ਼ਖੀਰਾ ਕਹਿੰਦੇ ਨੇ।

📝 ਸੋਧ ਲਈ ਭੇਜੋ