ਮੈਨੂੰ ਮਿਲਣ ਮਾਹੀ ਜਦ ਆਇਆ

ਮੈਨੂੰ ਮਿਲਣ ਮਾਹੀ ਜਦ ਆਇਆ

ਉਹ ਚੁੱਪ ਰਿਹਾ, ਮੁਸਕਰਾਈ ਗਿਆ

ਦੋਵੇਂ ਸੰਗੀ ਗਏ, ਨੈਣ ਝੁਕਾਈ ਰੱਖੇ

ਜਦ ਮੈਂ ਮੁਸਕਰਾਈ, ਉਹ ਸ਼ਰਮਾਈ ਗਿਆ

ਮੈਂ ਮਨ ਅੰਦਰ ਚੁੱਕ ਕਲਮ ਲਈ

ਮੈਥੋਂ ਗੀਤ ਸੱਜਣ ਲਿਖਾਈ ਗਿਆ

ਕਹਿੰਦਾ ਆਓਗੇ, ਮੇਰੇ ਨਾਲ ਘਰ ਵਸਾਉਂਗੇ

ਮਾਪੇ ਛੱਡਣੇ ਪੈਣੇ, ਕਹਿ ਡਰਾਈ ਗਿਆ

ਜਦ ਸਿਰ ਹਿਲਾ ਮੈਂ ਹਾਂ ਕਰਤੀ

ਉਹ ਸੋਹਲੇ ਪਿਆਰ ਦੇ ਗਾਈ ਗਿਆ

ਮੈਂ ਮਨ ਅੰਦਰ ਚੁੱਕ ਕਲਮ ਲਈ

ਮੈਥੋਂ ਗੀਤ ਸੱਜਣ ਲਿਖਾਈ ਗਿਆ

ਉਹਨਾਂ ਸਾਹਾ ਸਿਧਾ ਲਿਆ, ਸਿਹਰਾ ਬੰਨ ਗਿਆ

ਲਾਵਾਂ ਲੈ ਗੁਰਾਂ ਚਰਨੀ, ਅਸਾਂ ਮੱਥਾ ਟਿਕਾ ਲਿਆ

ਨੈਣਾਂ ਜਦ ਨੈਣ ਮਿਲੇ, ਚੜ੍ਹ ਗਈ ਖ਼ੁਮਾਰੀ ਸੀ

ਮੈਂ ਮਾਪਿਆਂ ਤੋਰੀ ਜਦ, ਅੱਥਰੂ ਉਹ ਵਹਾਈ ਗਿਆ

ਮੈਂ ਮਨ ਅੰਦਰ ਚੁੱਕ ਕਲਮ ਲਈ

ਮੈਥੋਂ ਗੀਤ ਸੱਜਣ ਲਿਖਾਈ ਗਿਆ

ਕੈਸੀ ਰੀਤ ਬਣਾਈ ਜੀ, ਮਾਪੇ ਖੁਦ ਤੋਰਦੇ ਚਾਵਾਂ ਨਾਲ

ਜੇ ਆਪੇ ਲੱਭ ਲੈਂਦੇ, ਲੋਕੀਂ ਕਰਨ ਬੁਰਾਈ ਜੀ

ਪਰ ਸੀਨੇ ਤਣੇ ਵੇਖ ਵੀਰਾਂ, 'ਸਰਬ' ਦੀ ਅੱਖ ਭਰ ਆਈ ਸੀ

ਧੀ ਨੂੰ  ਤੋਰਨ ਵੇਲ਼ੇ ਬਾਬਲ, ਨੈਣੋਂ ਨੀਰ ਵਹਾਈ ਗਿਆ

ਮੈਨੂੰ ਵੇਲਾ ਯਾਦ ਉਹ ਆਈ ਗਿਆ

ਮੈਂ ਮਨ ਅੰਦਰ ਚੁੱਕ ਕਲਮ ਲਈ

ਤੇ ਮੈਥੋਂ ਗੀਤ ਸੱਜਣ ਲਿਖਾਈ ਗਿਆ

📝 ਸੋਧ ਲਈ ਭੇਜੋ