ਮੈਨੂੰ ਓਹਨੇ ਪੜ੍ਹਾਇਆ

ਮੈਨੂੰ ਓਹਨੇ ਪੜ੍ਹਾਇਆ,

ਬੜੀਆਂ ਕਮਾਈਆਂ 

ਕਰਦੀ ਹੁੰਦੀ ਸੀ।

ਸਰੀਰ ਤਾਂ ਓਹਦਾ 

ਠੀਕ ਨਾ ਰਹਿਣਾ,

ਬੈਠੀ ਸੂਟ ਸਲਾਈਆਂ 

ਕਰਦੀ ਹੁੰਦੀ ਸੀ।

ਮੈਨੂੰ ਬੈਠੀ ਉਹਨੇ,

ਪੜਨ ਸੀ ਦੇਣਾ,

ਆਪ ਸਫਾਈਆਂ 

ਕਰਦੀ ਹੁੰਦੀ ਸੀ।

ਮੈਂ, ਸੁਣੀਆਂ ਗੱਲਾਂ 

ਲੋਕਾਂ ਦੇ ਘਰੋਂ,

ਮੇਰੀਆਂ ਵਡਿਆਈਆਂ 

ਕਰਦੀ ਹੁੰਦੀ ਸੀ।

ਮੈਂ ਅੱਜ ਵੀ ਚੇਤੇ ਕਰਾਂ

ਪੁਰਾਣੇ ਦਿਨਾਂ ਨੂੰ,

ਸੁਣ ਸੁਣ ਠੰਡੇ ਹੋਕੇ

ਭਰਦੀ ਹੁੰਦੀ ਸੀ

ਕੁੜੀਆਂ ਨੂੰ ਅੱਜਕਲ 

ਕੌਣ ਪੜਾਉਂਦਾ 

ਤਾਨੇ ਮੇਹਣੇ ਲੋਕਾਂ ਦੇ 

ਜਰਦੀ ਹੁੰਦੀ ਸੀ।

ਔਖੇ ਵੇਲੇ ਵੀ ,

ਅੰਮੀ ਮੇਰੀ ਰੀਝਾਂ ਸਭ

ਪੂਰੀਆਂ ਕਰਦੀ ਹੁੰਦੀ ਸੀ।

📝 ਸੋਧ ਲਈ ਭੇਜੋ