ਮੈਨੂੰ ਪਤਾ ਹੈ
ਮੇਰੀਆਂ ਕਵਿਤਾਵਾਂ
ਤੂੰ ਕਦੇ ਨਹੀਂ ਪੜ੍ਹਨੀਆਂ
ਪਰ ਫਿਰ ਵੀ
ਅੰਤਾਂ ਦੇ ਜਨੂੰਨ ਵਿੱਚ
ਲਿਖੀ ਜਾ ਰਿਹਾ ਹਾਂ ਕਵਿਤਾਵਾਂ
ਮੇਰੇ ਬੋਲ ਗੂੰਜਣਗੇ ਹਵਾ ਵਿੱਚ
ਪੌਣਾਂ ਵਿੱਚ ਘੁਲ ਜਾਏਗੀ
ਮੇਰੀ ਆਵਾਜ਼
ਬ੍ਰਹਿਮੰਡ ’ਚ ਖਿੱਲਰ ਜਾਣਗੇ
ਮੇਰੇ ਸ਼ਬਦ
ਹਵਾ ’ਚੋਂ ਧਰਤੀ ਤੇ
ਡਿੱਗ ਪੈਣਗੇ ਕੁਝ ਸ਼ਬਦ
ਕੁਝ ਉੱਗ ਪੈਣਗੇ ਬੀਜ ਬਣਕੇ
ਮਹਿਕ ਪੈਣਗੇ ਫਿਜ਼ਾ ’ਚ
ਖੁਸ਼ਬੂ ਉਹਨਾਂ ਦੀ ਕਿਤੇ ਨਾ ਕਿਤੇ
ਕਦੇ ਨਾ ਕਦੇ ਤੇਰੇ ਸਾਹਾਂ ’ਚ ਜਾ ਰਲੇਗੀ
ਬਸ ਇਹੀ ਸੋਚ ਕੇ
ਅੰਤਾਂ ਦੇ ਜਨੂੰਨ ਵਿੱਚ
ਲਿਖੀ ਜਾ ਰਿਹਾ ਹਾਂ
ਕਵਿਤਾਵਾਂ।