ਮੈਨੂੰ ਪਤਾ ਹੈ ਮਾਨਤਾਵਾਂ ਦੀ

ਕੰਧ ਰੇਤਲੀ ਦਾ

ਮਾਪਿਆਂ ਦਾ ਝਿੜਕਿਆ

ਮੈਂ ਰੋਵਾਂਗਾ ਨਹੀਂ, ਤੇਰੇ ਗਲੇ ਲੱਗ ਕੇ

ਯਾਦ ਤੇਰੀ ਜੱਫੀ ਵਿਚ ਇਉਂ ਫੈਲ ਜਾਂਦੀ ਹੈ

ਸੰਵੇਦਨਾ ਦੀ ਧੁੰਦ 'ਚ

ਕਿ ਪੜ੍ਹ ਨਹੀਂ ਹੁੰਦੀਆਂ

ਆਪਣੇ ਖ਼ਿਲਾਫ਼ ਛਪਦੀਆਂ ਖ਼ਬਰਾਂ

ਮੈਨੂੰ ਪਤਾ ਹੈ ਕਿ ਭਾਵੇਂ ਹਟ ਗਏ ਹਨ ਚੱਲਣੋਂ

ਹੁਣ ਗਲੀ ਵਾਲੇ ਗੋਲ ਪੈਸੇ

ਪਰ ਅਸਤਾਂ ਵਾਂਗ ਉਹ ਪਿੱਛੇ ਛੱਡ ਗਏ ਹਨ

ਆਪਣੀ ਸਾਜ਼ਿਸ਼

ਤੇ ਆਦਮੀ ਹਾਲੇ ਵੀ ਓਡਾ ਹੈ

ਜਿੰਨਾ ਕਿਸੇ ਨੂੰ ਗੋਲ ਪੈਸੇ ਦੀ ਗਲੀ 'ਚੋਂ ਦਿਸਦਾ ਹੈ

📝 ਸੋਧ ਲਈ ਭੇਜੋ