ਮੈਨੂੰ ਛੂਹਿਓ ਨਾ

ਮੈਨੂੰ ਛੂਹਿਓ ਨਾ, ਤੁਸੀਂ ਬੇਗਾਨੇ ਹੋ

ਇਹ ਬੋਲ ਉਸ, ਉਹਨਾਂ ਵੱਲ ਵੇਖਿਆ

ਉਹ ਉਸਨੂੰ ਵੇਖ ਰਹੇ ਸੀ

ਦੋਵਾਂ ਲੰਮਾ ਹੌਕਾ ਲਿਆ

ਧੌਣਾਂ ਆਪ ਮੁਹਾਰੇ ਨਿਵ ਗਈਆਂ

ਫਿਰ ਉਤਾਂਹ ਸਿਰ ਚੁੱਕ ਦੋਵੇਂ,

ਆਸਮਾਨ ਨੂੰ  ਨਿਹਾਰਨ ਲੱਗੇ

ਉਹ ਹੌਲੀ ਦੇਣੀ ਬੋਲੇ, ਮੇਰੀ ਚਾਹਤ ਨਹੀਂ,

ਤੁਹਾਨੂੰ ਛੂਹਣ ਦੀ

📝 ਸੋਧ ਲਈ ਭੇਜੋ