ਮਰੋੜਤੀਆਂ ਲੱਖਾਂ ਫੌਜਾਂ ਸਿੰਘਾਂ ਚਾਲੀਆਂ!

ਨੀਲੇ ਨੀਲੇ ਬਾਣੇ ਸਿਰ ਛੱਡੇ ਫਰਲੇ!   

ਬੋਲਦੇ ਰਿਕਾਰਡ ਸਾਡੇ ਦੇਸ਼ ਪਰਲੇ!

ਮੀਰੀ ਪੀਰੀ ਵਾਲਿਆਂ ਦੀ ਫੌਜ਼ ਲਾਡਲੀ

ਕਿਸੇ ਅੱਗੇ ਬੱਲਿਆ ਨੀ ਲਾਉਦੀ ਤਰਲੇ!

ਵਾਰਿਸ ਅਕਾਲੀ ਬਾਬਾ ਫੂਲਾ ਸਿੰਘ ਦੇ

ਜਿਸਨੇ ਪਠਾਣੀ ਫੌਜ਼ਾ ਫੜ ਢਾਹ ਲੀਆਂ! 

ਦਿੱਲੀਏ ਨੀ ਨੀਲੀ ਨੀਲੀ ਫੌਜ਼ ਵਾਲਿਆਂ

ਤੇਰੀ ਹਿੱਕ ਉੱਤੇ ਛਾਹੁਣੀਆਂ ਨੇ ਪਾਈਆਂ! 

ਮਰਦਾ ਨੂੰ ਮੈਹਣਾਂ ਹੈ ਮੈਦਾਨੋ ਭੱਜਣਾ

ਮਰੋੜਤੀਆਂ ਲੱਖਾਂ ਫੌਜਾਂ ਸਿੰਘਾਂ ਚਾਲੀਆਂ!

ਵਿਛਾਤੀਆਂ ਲੱਖਾਂ ਲੋਥਾਂ ਸਿੰਘਾਂ ਚਾਲੀਆਂ! 

ਪੁੱਛ ਕੇ ਤੂੰ ਵੇਖੀ ਅੰਗਰੇਜ਼ੀ ਰਾਜ਼ ਤੋਂ

ਕਿਵੇਂ ਪਾਈ ਭਾਜੜ ਸੀ ਟੁੰਡੀ ਲਾਟ ਨੂੰ!

ਮਰਦ ਅਕਾਲੀ ਬਾਬੇ ਹਨੁਮਾਨ ਨੇ,

ਤੋਰੇ ਸੀ ਜ਼ਨਾਜੇ ਸ਼ਮਸ਼ਾਨ ਘਾਟ ਨੂੰ!

ਛੱਡਕੇ ਜੈਕਾਰੇ ਜਾਂ ਨਿਹੰਗ ਤੁਰਦੇ

ਹੱਟਦੇ ਨਈ ਪਿੱਛੇਂ ਭਾਵੇਂ ਫੌਂਤ ਖਾ ਗੀਆਂ! 

ਦਿੱਲੀਏ ਨੀ ਨੀਲੀ ਨੀਲੀ ਫੌਜ਼ ਵਾਲਿਆਂ

ਤੇਰੀ ਹਿੱਕ ਉੱਤੇ ਛਾਹੁਣੀਆਂ ਨੇ ਪਾ ਲੀਆਂ! 

ਮਰਦਾ ਨੂੰ ਮੈਹਣਾਂ ਹੈ ਮੈਦਾਨੋ ਭੱਜਣਾ

ਮਰੋੜਤੀਆਂ ਲੱਖਾਂ ਫੌਜਾਂ ਸਿੰਘਾਂ ਚਾਲੀਆਂ!

ਮੂੰਹ ਪਾੜ ਸੁੱਟਦੀ ਸੀ ਤੇਗ ਜੀਹਦੀ ਨੀ

ਭੁੱਲਗੀ ਨਵਾਬ ਤੂੰ ਕਪੂਰ ਸਿੰਘ ਨੂੰ!

ਧਲੀ ਉੱਤੇ ਸਿਰ ਰੱਖ ਜਿਹੜਾ ਲੜਿਆ

ਯਾਦ ਕਰ ਉਸ ਪੂਲਿਆਂ ਦੇ ਕਿੰਗ ਨੂੰ!

ਹੱਕ ਸੱਚ ਅਤੇ ਇਨਸਾਫ ਦੇ ਲਈ 

ਪਾ ਲੈਦੇ ਖੁਦ ਗਲ 'ਚ ਪੰਜਾਲੀਆਂ!

ਦਿੱਲੀਏ ਨੀ ਨੀਲੀ ਨੀਲੀ ਫੌਜ਼ ਵਾਲਿਆਂ

ਤੇਰੀ ਹਿੱਕ ਉੱਤੇ ਛਾਹੁਣੀਆਂ ਨੇ ਪਾ ਲੀਆਂ! 

ਮਰਦਾ ਨੂੰ ਮੈਹਣਾਂ ਹੈ ਮੈਦਾਨੋ ਭੱਜਣਾ

ਮਰੋੜਤੀਆਂ ਲੱਖਾਂ ਫੌਜਾਂ ਸਿੰਘਾਂ ਚਾਲੀਆਂ!

ਸਿੰਘਾਂ ਦੀ ਦਹਾੜ ਸੀ ਪਹਾੜ ਪਾੜਦੀ

ਸੁਣ ਹਥਿਆਰ ਸੁੱਟੇ ਵੱਡੇ ਜਾਬਰਾਂ!

ਅਟਕ ਟਕਾ ਏਨਾ ਦੈਂਤ ਬਣਕੇ

ਤੂੰ ਕੀ ਬੀਬਾ ਜਾਣੇ ਏਨਾਂ ਦੀਆਂ ਪਾਵਰਾਂ!

ਫਰੀਦ ਸਰਾਈਆ ਲਾਡਲੀਆਂ ਫੌਜ਼ਾ ਨੇ

ਪਹਿਲਾਂ ਵੀ ਸੀ ਕਈ ਦਿੱਲੀਆਂ ਝੁਕਾ ਲੀਆਂ!

ਦਿੱਲੀਏ ਨੀ ਨੀਲੀ ਨੀਲੀ ਫੌਜ਼ ਵਾਲਿਆਂ

ਤੇਰੀ ਹਿੱਕ ਉੱਤੇ ਛਾਹੁਣੀਆਂ ਨੇ ਪਾ ਲੀਆਂ! 

ਮਰਦਾ ਨੂੰ ਮੈਹਣਾਂ ਹੈ ਮੈਦਾਨੋ ਭੱਜਣਾ

ਮਰੋੜਤੀਆਂ ਲੱਖਾਂ ਫੌਜਾਂ ਸਿੰਘਾਂ ਚਾਲੀਆਂ!

📝 ਸੋਧ ਲਈ ਭੇਜੋ