ਮਸਜਿਦ ਦੇ ਵਿਚ ਕਾਨ ਟੁੱਕਰ ਦੇ

ਮਸਜਿਦ ਦੇ ਵਿਚ ਕਾਨ ਟੁੱਕਰ ਦੇ, ਡੇਵਣ ਬਾਂਗ ਸਲਾਤਾਂ।

ਮੂੰਹਨ ਚਿੱਬੇ ਡਿੰਗੀ ਦਾੜ੍ਹੀ, ਖ਼ਾਮ ਪੜ੍ਹਨ ਖਲਵਾਤਾਂ।

ਆਲਮ ਲੇਖੇ ਰੋਜ਼ੇ ਰਖਦੇ ਪਰ, ਹੁਣ ਖਾਵਣ ਦੀਆਂ ਆਫ਼ਾਤਾਂ।

ਸੱਚਲ ਰਾਹ ਏਹਾ ਸੱਚ ਦੇ, ਬ੍ਰਿਹਾ ਵਾਲਿਆਂ ਬਣੀਆਂ ਬਾਤਾਂ।

📝 ਸੋਧ ਲਈ ਭੇਜੋ