ਮਸਜਿਦ ਛੋੜ ਤੇ ਪਕੜ ਕਿਨਾਰਾ

ਮਸਜਿਦ ਛੋੜ ਤੇ ਪਕੜ ਕਿਨਾਰਾ, ਕਰ ਤੋਬਾ ਤਰਕ ਸਵਾਬੋਂ।

ਪਾਕ ਜਾਈਂ ਸਭ ਗੌਲ ਰਹਿਓਸ, ਵੰਞ ਲੱਧਮ ਦੋਸਤ ਖ਼ਰਾਬੋਂ।

ਡੋਵੇਂ ਜਹਾਨ ਵਿੱਸਰ ਗਇਓਸੇ, ਸਾਨੂੰ ਪੀਵਣ ਨਾਲ ਸ਼ਰਾਬੋਂ।

ਸੱਚਲ ਹੱਕ ਹਾਸਿਲ ਥੀਵੇ, ਵੇਖਣ ਨਾਲ ਕਿਤਾਬੋਂ।

📝 ਸੋਧ ਲਈ ਭੇਜੋ