ਮਤ ਮਲਾਮਤ ਕਾਰ ਨ ਮੈਨੂੰ

ਮਤ ਮਲਾਮਤ ਕਾਰ ਮੈਨੂੰ,

ਇਸ਼ਕ ਲਈਆਂ ਫੜ ਵਾਗਾਂ ਮਾਂ

ਹੋਸ਼ ਜੇ ਹੋਵੇ ਕਾਇਮ ਮੇਰੀ,

ਕਦ ਇਹ ਤਾਨਾ ਝਾਗਾਂ ਮਾਂ

'ਜਾਅਦ ਅਲਲੈਲ ਲਿਬਾਸਨ' ਸਮਝਾਂ,

ਤਾਂ ਕਿਉਂ ਰਾਤੀਂ ਜਾਗਾਂ ਮਾਂ

ਰੱਤੀ ਰੰਗ ਮਾਹੀ ਦੇ ਹੈਦਰ,

ਝਾਗ ਬਿਰਹੋਂ ਦੀਆਂ ਲਾਗਾਂ ਮਾਂ ।੨੪।

📝 ਸੋਧ ਲਈ ਭੇਜੋ