ਬਾਹਰੋ ਬਾਣੇ ਚਿੱਟੇ ਅੰਦਰੋਂ ਕਾਲੇ ਨੇ॥

ਮਤਲਬ ਖੋਰੇ ਬੰਦੇ ਅੱਜਕੱਲ੍ਹ ਬਾਹਲੇ ਨੇ॥

ਮੂੰਹ ਦੇ ਮਿੱਠੇ ਚੁੱਕੀ ਫਿਰਦੇ ਛੁਰੀਆਂ ਜੋ,

ਆਮ ਹੀ ਫਿਰਦੇ ਥੋਡੇ ਆਲ ਦੁਆਲੇ ਨੇ॥

ਗੈਰਤ ਦੀ ਅਵਾਜ਼ ਉਸ ਚੋ ਆਉਦੀ ਨਈ,

ਜਿਸਨੂੰ ਪੈ ਜੇ ਆਦਤ ਤਲਵੇ ਚੱਟਣ ਦੀ॥

ਉਸਨੇ ਰੁੱਖ ਲਗਾ ਕੇ ਪਾਣੀ ਪਾਉਣਾ ਕੀ,

ਜਿਸਨੂੰ ਆਦਤ ਜੜ੍ਹਾਂ ਸੱਤਿਆ ਪੱਟਣ ਦੀ॥

📝 ਸੋਧ ਲਈ ਭੇਜੋ