ਹਾਂ ਹਾਂ ਮੈਂ ਉਸ ਤੋਂ ਡਰਦੀ ਹਾਂ,
ਹਾਂ ਹੈ ਉਹ ਮੇਰੀ ਮਤਰੇਈ ਮਾਂ ।
ਮੇਰੀ ਮਾਂ ਦੀ ਥਾਂ ਜਿਸ ਲਈ,
ਮੈਂ ਜਿਸ ਦੀ ਇੱਜ਼ਤ ਕਰਦੀ ਹਾਂ ।
ਗੱਲ ਜਿਸ ਦੀ ਕਰਨ ਲੱਗੀ
ਮਾਂ ਮਗਰੋਂ ਮਾਣਿਆ ਸੋਹਣਾ ਰਿਸ਼ਤਾ ।
ਮੈਂ ਸਿਜਦਾ ਜਿਸਨੂੰ ਕਰਦੀ ਹਾਂ ।
ਹਾਂ ਉਹ ਮੇਰੀ ਦੂਜੀ ਮਾਂ ਹੈ ।
ਮਤਰੇਈ ਜਿਸ ਦਿੱਤਾ ਜੱਗ ਨਾ ਹੈ ।
ਮੇਰੇ ਮਨ ਵਿੱਚ ਉਸ ਦੀ ਥਾਂ ਹੈ ।
ਓਸ ਲਈ ਹਰੇਕ ਨਾਲ ਲੜਦੀ ਹਾਂ
ਮਤਰੇਈ ਮਾਂ ਕਿੱਡਾ ਸੋਹਣਾ ਰਿਸ਼ਤਾ ।
ਮੈਂ ਸਿਜਦਾ ਜਿਸਨੂੰ ਕਰਦੀ ਹਾਂ ।
ਉਸ ਦਾ ਦਿਲ ਦੁੱਖਾਂ ਦਾ ਭਰਿਆ ।
ਵਿਆਹ ਪਿਉ ਮੇਰੇ ਨਾਲ ਕਰਿਆ ।
ਪਤਾ ਸੀ ਬੱਚੇ ਪਹਿਲੇ ਨੇ ।
ਲੋਕ ਕਹਿਣਗੇ ਮਤਰੇਈ ।
ਫਿਰ ਵੀ ਕਿੱਡਾ ਜੇਰਾ ਕਰਿਆ ।
ਮੇਰੀ ਮਾਂ ਦੇ ਅਧੂਰੇ ਸੁਫਨੇ ।
ਪੂਰੇ ਕਰਨ ਵਾਲੀ, ਦੀ ਗੱਲ ਕਰਦੀ ਹਾਂ ।
ਮਤਰੇਈ ਮਾਂ ਕਿੱਡਾ ਸੋਹਣਾ ਰਿਸ਼ਤਾ ।
ਮੈਂ ਸਿਜਦਾ ਜਿਸਨੂੰ ਕਰਦੀ ਹਾਂ ।
ਮੇਰੇ ਪਿਉ ਦੀ ਬਣ ਅਰਧਾਂਗਣੀ ।
ਉਸਨੇ ਕਿੰਨੇ ਗ਼ਮ ਸਹਾਰੇ ।
ਮਾਂ ਬਣ ਸਾਨੂੰ ਝਿੜਕ ਜਦ ਮਾਰੇ ।
ਸਾਰਾ ਜੱਗ ਉਹਨੂੰ ਮਿਹਣੇ ਮਾਰੇ ।
ਪਿੱਛੇ ਪੈ ਜਾਂਦੇ ਨੇ ਸਾਰੇ ।
ਜਿਸ ਨੂੰ ਕੋਈ ਦੁੱਖ ਨਾ ਹੋਵੇ ।
ਰੱਬ ਅੱਗੇ ਅਰਦਾਸਾਂ ਕਰਦੀ ਹਾਂ ।
ਮਤਰੇਈ ਮਾਂ ਕਿੱਡਾ ਸੋਹਣਾ ਰਿਸ਼ਤਾ ।
ਮੈਂ ਸਿਜਦਾ ਜਿਸਨੂੰ ਕਰਦੀ ਹਾਂ ।
ਮੇਰੀ ਮਾਂ ਮਰ ਗਈ ਸੀ ਜਦ ।
ਸਾਨੂੰ ਜ਼ਿੰਦਗੀ ਦਾ ਵੱਲ ਨਹੀਂ ਸੀ ।
ਦੂਜੀ ਮਾਂ ਲਿਆਉਣ ਸਿਵਾਏ ।
ਸਾਡੇ ਕੋਲ ਕੋਈ ਹੱਲ ਨਹੀਂ ਸੀ ।
ਦੂਜੀ ਮਾਂ ਨੇ ਸਭ ਤਿਆਗ ਕੇ ।
ਸਾਨੂੰ ਜਦ ਅਪਣਾਇਆ ਸੀ ।
ਅਸੀਂ ਵੀ ਆਪਣੀ ਮਾਂ ਦੇ ਵਾਂਗਰ ।
ਰੱਜ ਰੱਜ ਉਸ ਨੂੰ ਚਾਹਿਆ ਸੀ ।
ਮੇਰੀ ਤੇ ਮੇਰੇ ਪਿਉ ਦੀ ਲਾਡਲੀ ।
ਸੋਹਣੀ ਜਿਹੀ ਮਤਰੇਈ ਮਾਂ ।
ਤੈਥੋਂ ਮੈਂ ਬਲਿਹਾਰੀ ਜਾਂ
ਮੈਂ ਸਿਜਦਾ ਤੈਨੂੰ ਕਰਦੀ ਹਾਂ ।