ਫੇਰ ਗ਼ਰੀਬਾਂ ਦੀ ਬਸਤੀ ਦੇ

ਬੇਬਸ ਬਾਲਗ਼

ਆਪਣੀ ਮੱਤ ਦਾ ਕਰ ਆਏ ਨੇ ਦਾਨ

ਇਸ ਬਸਤੀ ਵਿਚ ਕਦੀ ਕਦਾਈਂ 

ਆਪਣੀ ਹਸਤੀ ਪਰਖਣ ਆਉਂਦੇ

ਰਿਜਕ ਰਸੂਖ਼ ਰਸਾਈ ਵਾਲੇ ਪਤਵੰਤੇ ਧੰਨਵਾਨ 

ਇਸ ਬਸਤੀ ਦਾ

ਵਰ੍ਹਿਆਂ ਪਿੱਛੋਂ ਚਾਰ ਦਿਨਾਂ ਲਈ 

ਵਧ ਜਾਂਦਾ ਸਨਮਾਨ

ਇਸ ਬਸਤੀ ਦੇ

ਨ੍ਹੇਰ ਤੰਗ ਘਰਾਂ ਵਿਚ

ਨੀਰਸ ਤੇ ਬੇਰੰਗ ਘਰਾਂ ਵਿਚ

ਕਦੀ ਕਦੀ ਹੈ ਫੇਰਾ ਪਾਉਂਦੀ

ਸਜਰੀ ਪੌਣ ਦੇ ਬੁਲ੍ਹਿਆਂ ਵਰਗੀ 

ਮਿੱਠੇ ਵਾਅਦਿਆਂ ਦੀ ਖ਼ਸਬੋ 

ਭੁੱਖ ਭੁਲਾਉਂਦੀ

ਅੱਖੀਆਂ ਨੂੰ ਭਰਮਾਉਂਦੀ

ਫਿਰ ਆਸਾਂ ਦੀ ਰੰਗ ਬਰੰਗੀ ਲੈ

ਇਹ ਦਿਨ ਕਿਹੜਾ ਨਿੱਤ ਆਉਂਦਾ ਹੈ

ਜਾਨ ਹੂਲਵੇਂ ਧੰਦਿਆਂ ਵਿਚੋਂ

ਕੁਝ ਘੜੀਆਂ ਦੀ ਵਿਹਲ ਚੁਰਾ ਕੇ

ਅੱਖੀਆਂ ਦੇ ਵਿਚ ਨਵੇਂ ਪੁਰਾਣੇ ਖ਼ਾਬ ਜਗਾ ਕੇ

ਫਿਰ ਆਸਾਂ ਦੀ ਰੰਗ ਬਰੰਗੀ ਲੋ

ਇਹ ਦਿਨ ਕਿਹੜਾ ਨਿੱਤ ਆਉਂਦਾ ਹੈ

ਜਾਨ ਹੂਲਵੇਂ ਧੰਦਿਆਂ ਵਿਚੋਂ

ਕੁਝ ਘੜੀਆਂ ਦੀ ਵਿਹਲ ਚੁਰਾ ਕੇ

ਅੱਖੀਆਂ ਦੇ ਵਿਚ ਨਵੇਂ ਪੁਰਾਣੇ ਖ਼ਾਬ ਜਗਾ ਕੇ 

ਆਪਣੇ ਦੁੱਖ ਨਵਿਰਤ ਕਰਨ ਦੀ ਜ਼ਿੰਮੇਵਾਰੀ 

ਮਨ ਭਾਉਂਦੇ ਦਲ ਦੇ ਨੇਤਾ ਨੂੰ 

ਦੇ ਆਏ ਸਾਰੀ ਦੀ ਸਾਰੀ 

ਹੋਏ ਸੁਰਖ਼ਰੂ ਫ਼ਰਜ਼ ਨਿਭਾ ਕੇ 

ਅੱਗੋਂ ਕੀ ਕਰਨਾ ਉਹ ਜਾਣੇ 

ਜਾਂ ਜਾਣੇ ਉਸਦਾ ਈਮਾਨ 

ਫੇਰ ਗ਼ਰੀਬਾਂ ਦੀ ਬਸਤੀ ਦੇ

ਬੇਬਸ ਬਾਲਗ਼

ਆਪਣੀ ਮੱਤ ਦਾ ਕਰ ਆਏ ਨੇ ਦਾਨ।

📝 ਸੋਧ ਲਈ ਭੇਜੋ