ਮੱਥਿਆਂ ਦੀ ਰੌਸ਼ਨੀ

ਮੱਥਿਆਂ ਦੀ ਰੌਸ਼ਨੀ

ਪੰਛੀਆਂ ਦੀ ਉਡਾਣ ਵਿੱਚ 

ਬਹੁਤ ਫਰਕ ਹੁੰਦਾ ਹੈ 

ਜਿਵੇਂ ਪਰਿੰਦਿਆਂ ਦੇ ਪਰਾਂ

ਅਰਸ਼ਾਂ ਦੀ ਉਚਾਈ ਮਿਣਨ ਲਈ ਚਾਹਤ ਤੇ ਹਿੰਮਤ

ਹਨੇਰਿਆਂ ਜੁਗਨੂੰ ਬਣ ਕੇ ਜਗਣਾ

ਯੁੱਧ ਵਿਚ ਵੀ ਬਹੁਤ ਫਰਕ ਹੁੰਦਾ ਹੈ

ਸਵੈ-ਸਵਾਰਥ ਲਈ ਲੜਿਆ ਯੁੱਧ 

ਬੇਅਰਥ ਹੁੰਦਾ ਹੈ

ਆਪਣੀ ਕੰਧ ਨੂੰ ਕਿਸੇ ਦੀ ਹਿੱਕ ਤੇ ਉਸਾਰ ਲੈਣਾ

ਕਿਸੇ ਦੀ ਪਿੱਠ ਖੰਜਰ ਖੋਬ ਦੌੜ ਜਾਣਾ ਸੂਰਮਗਤੀ

ਖੋਹੇ ਜਾ ਰਹੇ ਲੋਕਾਂ ਦੇ ਗੀਤਾਂ ਲਈ ਕੀਤਾ ਸੰਘਰਸ਼ ਯੁੱਧ ਹੁੰਦਾ ਹੈ

ਮਹਿਲ ਮਾੜੀਆਂ ਲਈ ਲੜਿਆ ਤਾਂ ਕੀ ਲੜਿਆ

ਹੱਥੋਂ ਖੁੱਸੀ ਨਾਜਾਇਜ਼ ਜਾਇਦਾਦ ਦੀ  ਲੜਾਈ ਨਹੀਂ ਹੁੰਦੀ

ਜੰਗ ਹੁੰਦਾ ਹੈ

ਤੱਤੀ ਤਵੀ ਨੂੰ ਠੋਕਰ ਮਾਰ ਦੇਣੀ

ਬਲ਼ਦੀ ਰੇਤ ਦਾ ਭਰਿਆ ਕੜਛਾ

ਖੋਹ ਕੇ ਜ਼ਾਲਮ ਤੇ ਸੁੱਟ ਦੇਣਾ

ਜਾਂ ਜੇਲ੍ਹ ਜਰਵਾਣੇ ਨੂੰ ਤੇਲ ਨਾਲ ਤਬਾਹ ਕਰਕੇ ਮਜ਼ਲੂਮਾਂ ਦਾ ਬਦਲਾ ਲੈ

ਜੈਕਾਰਿਆਂ ਦੀ ਹੇਕ ਲਾਉਂਣੀ

ਵੱਟਾਂ ਬੰਨਿਆਂ ਲਈ ਕਿਸੇ ਨੂੰ ਮਾਰ ਦੇਣਾ ਕੋਈ ਜਿੱਤ ਨਹੀਂ ਹੁੰਦੀ

ਮਿਜ਼ਾਈਲਾਂ ਦੇ ਨਾਚ ਵਿਚੋਂ

ਬਲਦੇ ਘਰ ਚੋਂ ਬੱਚਿਆਂ ਨੂੰ ਤੇ ਉਨ੍ਹਾਂ ਦੇ ਖਿਡੌਣਿਆਂ ਨੂੰ ਚੱਕ ਲਿਆਉਣਾ ਵੱਡਾ ਯੁੱਧ ਹੁੰਦਾ ਹੈ

ਕਿਸੇ ਨੂੰ ਤੁਰੇ ਤੁਰੇ ਜਾਂਦੇ ਨਿਹੱਥੇ ਨੂੰ ਕਤਲ ਕਰ ਦੇਣਾ ਬਦਲਾ ਲੈਣਾ ਨਹੀਂ ਹੁੰਦਾ

ਬਦਲਾ ਲੈਣਾ ਹੁੰਦਾ ਹੈ ਸਾਹਮਣੇ ਕੇ  ਤੀਰਾਂ ਤਲਵਾਰਾਂ ਨਾਲ ਵਾਰ ਝੱਲਣੇ ਤੇ ਕਰਨੇ

ਜੰਗ ਹੁੰਦੀ ਹੈ ਮਾਂ ਦੀਆਂ ਖੋਹੀਆਂ ਗਈਆ ਲੋਰੀਆਂ ਲਈ ਕੀਤੇ ਜ਼ਾਲਮ ਨਾਲ ਦੋ ਹੱਥ

ਪੰਛੀਆਂ ਦੇ ਆਲ੍ਹਣਿਆਂ ਚੋਂ ਮਾਰੇ ਗਏ ਬੋਟਾਂ ਦੀ ਆਖਰੀ ਚੀਂ ਚੀਂ ਲਈ ਲੜੀ ਲੜਾਈ ਯੁੱਧ ਹੁੰਦਾ ਹੈ

📝 ਸੋਧ ਲਈ ਭੇਜੋ