ਮੌਲਿਕ ਅਧਿਕਾਰ

ਤੂੰ ਕਿੰਝ ਬਣਾ 'ਤੇ ਮੇਰੇ ਜ਼ਿੰਦਗੀ ਨੂੰ  ਜਿਉਣ ਦੇ ਮੌਲਿਕ ਅਧਿਕਾਰ

ਜਦੋਂ ਤੈਥੋਂ ਦਿੱਤੇ ਨਹੀ ਜਾਣੇ

ਆਪ ਬਣਾ ਕੇ ਫਿਰ ਆਪ ਹੀ ਸੋਧਾ ਲਾ ਦਿੰਨੈਂ

ਕਿਉਕਿ ਮੇਰੇ ਫ਼ਾਸਲੇ ਤੈਥੋਂ ਮਿਥੇ ਨਹੀ ਜਾਣੇ

ਤੂੰ ਕਿੰਝ ਬਣਾ 'ਤੇ ਮੇਰੇ ਜ਼ਿੰਦਗੀ ਨੂੰ  ਜਿਉਣ ਦੇ ਮੌਲਿਕ ਅਧਿਕਾਰ

ਜਦੋਂ ਤੈਥੋਂ ਦਿੱਤੇ ਨਹੀਂ ਜਾਣੇ

ਜੇ ਮੈਂ ਮੰਗ ਲਵਾਂ ਅਜ਼ਾਦੀ ਨਾਲ ਜਿਉਣ ਦਾ ਅਧਿਕਾਰ

ਪੜ੍ਹਨ ਦਾ, ਲਿਖਣ ਦਾ, ਅਜ਼ਾਦੀ ਨਾਲ ਮਰਦ ਚੁਣਨ ਦਾ

ਤੇ ਹੋਰ ਕਈ ਅਧਿਕਾਰ ਜੋ ਅਜੇ ਮੈਥੋਂ ਲਿਖੇ ਨਹੀ ਜਾਣੇ

ਤੂੰ ਕਿੰਝ ਬਣਾ 'ਤੇ....

ਤੈਨੂੰ ਮੈਂ ਹੀ ਜੰਮਿਆਂ, ਨੜਿੰਨਵੇਂ ਪਰਸੈਂਟ ਤੂੰ ਮੇਰਾ ਹਿੱਸਾ

ਤੇਰੇ ਪਿਉ ਦੇ ਪਿਆਰ ਦੇ ਇੱਕ ਤਿਨਕੇ ਨੂੰ , ਰੱਬ ਨਾਲ ਮੇਲ ਕਰਕੇ

ਮੈਂ ਇਨਸਾਨ ਬਣਾ ਦਿੱਤਾ, ਤੇ ਤੂੰ ਮੈਨੂੰ ਦੇਨੇਂ ਤੇਤੀ ਪਰਸੈਂਟ

ਜਾ ਤੈਥੋਂ ਇਹ ਵੀ ਦੇ ਨਹੀ ਹੋਣੇ, ਤੂੰ ਕਿੰਝ ਬਣਾ 'ਤੇ.....

ਤੂੰ ਮੈਨੂੰ ਪਤਨੀ, ਧੀ, ਭੈਣ, ਮਾਂ  ।

ਸਹੇਲੀ, ਮਾਮੀ, ਚਾਚੀ, ਭੂਆ, ਮਾਸੀ ਤੇ ਹੋਰ ਰਿਸ਼ਤੇ

ਜਿੰਨ੍ਹਾਂ ਦੇ ਚਿੱਠੇ, ਤੇਥੋਂ ਡਿੱਠੇ ਨਹੀ ਜਾਣੇ

ਤੂੰ ਕਿੰਝ ਬਣਾ 'ਤੇ......

ਤੂੰ ਮੈਨੂੰ ਮੁਕਾਬਲੇ ਦਾ ਅਧਿਕਾਰ, ਪਤਾ ਕਿਉਂ ਨਹੀ ਦੇਂਦਾ

ਕਿਉਕਿ ਤੈਨੂੰ ਪਤਾ, ਮੈਂ ਤੈਥੋਂ ਅੱਗੇ ਲੰਘ ਜਾਣਾ

ਫਿਰ ਇਹ ਜਿੱਤ ਦੇ ਹਾਰ, ਤੈਥੋਂ ਮੇਰੇ ਗਲ ਪੈ ਨਹੀ ਹੋਣੇ

ਤੂੰ ਹੀ ਬਣਾਏ ਮੇਰੇ ਜ਼ਿੰਦਗੀ ਨੂੰ  ਜਿਉਣ ਦੇ ਮੌਲਿਕ ਅਧਿਕਾਰ

ਜੋ ਤੈਥੋਂ 'ਸਰਬ' ਨੂੰ  ਹੁਣ ਇਹ ਦੇ ਨਹੀ ਹੋਣੇ

ਉਹ ਤੇ ਸਤਿਗੁਰਾਂ ਸਤਿ ਹੋਣ 'ਤੇ ਰੋਕ ਲਾ 'ਤੀ

ਮੇਰੀ ਝੋਲੀ ਜਿੰਦ ਤੇ ਬੱਚਿਆਂ ਝੋਲੀ ਮਾਂ ਪਾ 'ਤੀ

ਨਹੀਂ ਤੇ ਕਸਰ ਕੋਈ ਨਹੀਂ ਬਾਕੀ ਸੀ

ਮੇਰੀ ਜਦ ਸੁਣ ਲਈ ਆਕੀ ਸੀ

ਇਹ ਪਾਪ ਹੈ, ਇਹ ਲਫ਼ਜ਼ ਤੈਥੋਂ ਕਦੇ ਕਹਿ ਨਹੀ ਸੀ ਹੋਣੇ

ਫਿਰ ਤੂੰ ਕਿੰਝ ਬਣਾ 'ਤੇ ਮੇਰੇ ਜ਼ਿੰਦਗੀ ਜਿਉਣ ਦੇ ਮੌਲਿਕ ਅਧਿਕਾਰ

ਜਦੋਂ ਤੇਥੋਂ ਦੇ ਨਹੀ ਹੋਣੇ

📝 ਸੋਧ ਲਈ ਭੇਜੋ