ਮੌਤ ਅੱਗੇ ਤੇ ਕਿਸੇ ਦੀ ਜਾਅ ਕੋਈ ਨਾ

ਮੌਤ ਅੱਗੇ ਤੇ ਕਿਸੇ ਦੀ ਜਾਅ ਕੋਈ ਨਾ,

ਜਿਥੇ ਜੀ ਚਾਹੇ ਓਥੇ ਨੱਪ ਲੈਂਦੀ

ਇਹਨੂੰ ਤੀਰ ਤਲਵਾਰ ਦੀ ਲੋੜ ਕੋਈ ਨਾ,

ਸ਼ਾਖ਼ਾਂ ਨਾਲ ਇਹ ਸਿਰਾਂ ਨੂੰ ਕੱਪ ਲੈਂਦੀ

ਮੌਤ ਮਾਲਾ 'ਚ ਗਿਣਤੀ ਨਾ ਵਰ੍ਹੇ ਹੁੰਦੇ,

ਹਰ ਉਮਰ ਦਾ ਮੱਕੂ ਇਹ ਠੱਪ ਲੈਂਦੀ

ਵੇਂਹਦੀ ਨਹੀਂ ਇਹ ਬੇਵਾ, ਯਤੀਮ ਬੱਚੇ,

ਜਿਹਨੂੰ ਜੀ ਚਾਹੇ ਉਹਨੂੰ ਨੱਪ ਲੈਂਦੀ

 

📝 ਸੋਧ ਲਈ ਭੇਜੋ