ਮਾਂਵਾਂ ਜੇ ਨਾ ਹਿੰਮਤ ਹਾਰਨ

ਮਾਂਵਾਂ ਜੇ ਨਾ ਹਿੰਮਤ ਹਾਰਨ,

 ਕੁੱਖਾਂ ਵਿੱਚ ਨਹੀਂ ਮਰਦੇ ਬਾਲ।

 ਜੇ ਮਾਂ ਕਿਧਰੇ ਤੁਰ ਨਾ ਸਕੇ,

 ਧੀ-ਪੁੱਤ ਜੇ ਸੜਦਾ ਦਿਸੇ।

 ਅੱਗ ’ਚੋਂ ਕੱਢ ਲਿਆਵੇ ਲਾਲ,

 ਮਾਂਵਾਂ ਜੇ ਨਾ ਹਿੰਮਤ ਹਾਰਨ।

 ਕੁੱਖਾਂ ਵਿੱਚ ਨਹੀਂ ਮਰਦੇ ਲਾਲ।

 ਰੁੱਖਾਂ ਦੀ ਵੀ ਗੱਲ ਕਰ ਲਓ,

 ਉਹ ਦਿਸਣ ਮੈਨੂੰ ਮਾਂ ਦੇ ਵਾਂਗਰ।

 ਫੁੱਲ ਦੇਵਣ, ਨਾਲੇ ਫਲ਼ ਦੇਵਣ,

 ਛਾਂ ਦੇਵਣ ਮਾਂਵਾਂ ਵਾਂਗਰ।

 ਪਰ ਬੰਦਾ ਸੇਜਾਂ ਦੀ ਖਾਤਰ,

 ਉਹਦੀ ਛਾਂਗ ਦੇਵੇ ਹਰ ਛਾਂਗਰ।

 ਧਰਤੀ ਮਾਂ ਦੇ ਕੇ ਜੜ੍ਹ ਪਾਣੀ,

 ਉਹਨਾਂ ਰੱਖਾਂ ਫਿਰ ਜੀਵਾਵੇ।

 ਪਰ ਬੰਦਾ ਉਸ ਪਾਣੀ ਨੂੰ ਵੀ,

 ਗੰਧਲਾ ਕਰਦਾ ਜਾਵੇ।

 ਨਾ ਕੁੱਖ ਛੱਡੀ, ਨਾ ਰੁੱਖ ਛੱਡੇ

 ਨਾ ਛੱਡਿਆ ਪਾਣੀ।

 ਕੰਜਕਾਂ ਪੂਜਣ ਵੇਲੇ ਲੱਭੇ

 ਫੁੱਲ, ਫਲ਼, ਜਲ, ਧੀ ਧਿਆਣੀ।

📝 ਸੋਧ ਲਈ ਭੇਜੋ