ਮੀਮ-ਮੈਂ ਘੋਲ ਘੱਤੀ ਓਸ ਸਾਹਿਬ ਤੋਂ

ਮੀਮ-ਮੈਂ ਘੋਲ ਘੱਤੀ ਓਸ ਸਾਹਿਬ ਤੋਂ

ਅਸਾਂ ਗੋਲੀਆਂ ਦੀ ਭੀ ਸੰਭਾਲ ਕਰੇ

ਅਸਾਂ ਕੌਣ ਕਮੀਣੀਆਂ ਨਾਲ ਕਰਮ ਦੇ

ਪੁੱਛੇ ਸੋਹਣੀ ਨਿਹਾਲ ਕਰੇ

ਜੇ ਜ਼ਹਰ ਦੇ ਨਬਾਤ ਮਿੱਠੀ ਮੂੰਹ ਦੇਹ

ਦੇਹ ਕਿਸੇ ਨੂੰ ਨਾਕਾਲ ਕਰੇ

ਇਹ ਅੱਖੀਂ ਇਨਹਾਂ ਨੂੰ ਆਹੀ ਅੱਖੀਂ

ਕਾਸਿਦ ਨਾਲ ਮਕਾਲ ਕਰੇ

ਕਦੇ ਨਾਲ ਫਿਰਾਕ ਵਈਦ ਡਰਾਏ

ਦੀਦ ਪਾਕ ਦੇ ਵਾਅਦਾ ਵਿਸਾਲ ਕਰੇ

ਸੌ ਕਾਸਿਦ ਕਹਿਆ ਜੇ ਯੂਸਫ ਵੇਖੇ

ਹੱਥ ਕੱਪੇ ਰਤ ਨਾਲ ਕਰੇ

ਨਾਗ ਥੀਵੇ ਹੱਥ ਮੂਸਾ ਆਸਾ

ਜੇ ਮਹਜਨ ਉਸ ਦਾ ਖਿਆਲ ਕਰੇ

ਯਾਨੀ ਗਾਲੀਂ ਹਾਲ ਅਸਾਡੇ ਦੀਆਂ

ਹੈਦਰ ਬਣ ਮੁਹੰਮਦ ਨਾਲ ਕਰੇ

'ਸੁੱਲੇ ਅਲਾਹ ਅਲੈ ਸੋ ਸੱਲਮ',

ਏਵੇਂ ਭੀ ਉੱਤੇ ਆਲ ਕਰੇ ।੨੩।

📝 ਸੋਧ ਲਈ ਭੇਜੋ