ਮੀਮ-ਮੈਂ ਕੁੱਤਾ ਬਣ ਆਲ ਰਸੂਲ ਨਜੀਬ ਦਾ

ਮੀਮ-ਮੈਂ ਕੁੱਤਾ ਬਣ ਆਲ ਰਸੂਲ ਨਜੀਬ ਦਾ,

ਪਾਹਰਾ ਹਾਂ ਘਰ ਬਾਰ ਉੱਤੇ

ਉਪਰ ਅਗੋਂ ਉਹ ਅੰਧੇਰੀ,

ਮੈਂ ਹੋਂਦੀਆਂ ਏਸ ਦਰਬਾਰ ਉੱਤੇ

ਨਾਮ ਧਰੀਕ ਦਾ ਭੀ ਮੈਂ ਖਾਦਿਮ,

ਸਾਹਿਬਾਂ ਦੀ ਪੁਚਕਾਰ ਉੱਤੇ

ਪਰ ਅਹਲੇ-ਉਲੂਮ ਦੀ ਇੱਜ਼ਤ ਰੱਖਣ,

ਵਾਜਿਬ ਹੈ ਸੰਸਾਰ ਉੱਤੇ

ਹੈਦਰ ਉਲਮਾਂ ਵਾਰਸੇ ਅੰਬੀਆ,

ਕੌਣ ਹੋਵੇ ਇਨਕਾਰ ਉੱਤੇ ।੨੪।

📝 ਸੋਧ ਲਈ ਭੇਜੋ