ਮੀਮ-ਮੈਂ ਤਾਂ ਨੀਂਗਰ ਦੀ ਮਤਵਾਲੀਆਂ ਵੇ

ਮੀਮ-ਮੈਂ ਤਾਂ ਨੀਂਗਰ ਦੀ ਮਤਵਾਲੀਆਂ ਵੇ

ਹਿਕ ਅਸਾਂ ਵਲ ਨਜ਼ਾਰਾ ਨਹੀਂ

ਇਨਹਾਂ ਮਸਤ ਅੱਖੀਂ ਮਤਵਾਲੀਆਂ ਦਾ ਮੀਤਾ

ਹਿਕ ਵਾਰੀ ਭੀ ਵਾਰਾ ਨਹੀਂ

ਮੈਂ ਤਾਂ ਹਿਕ ਪਿਆਲਾ ਭੀ ਧੋਸਾ

ਜੇ ਵਤ ਵਾਹ ਦੋਬਾਰਾ ਨਹੀਂ

ਓਹੋ ਗਮਜ਼ੇ ਵਾਲੀ ਦਾ ਜ਼ੱਰਾ ਦੇਵੇਂ

ਜੇ ਹਿਕ ਪਿਆਲਾ ਸਾਰਾ ਨਹੀਂ

ਕਿਉਂ ਵਤ ਕੀਤੇ ਮਸਤ ਅਲਸਤ,

ਜੇ ਹੈਦਰ ਦੇ ਨਾਲ ਕਾਰਾ ਨਹੀਂ ।੧੭।

📝 ਸੋਧ ਲਈ ਭੇਜੋ