ਮੀਮ-ਮਾਰ ਵੇ ਢੋਲੀ ਢੋਲ ਵੇਖਾਂ

ਮੀਮ-ਮਾਰ ਵੇ ਢੋਲੀ ਢੋਲ ਵੇਖਾਂ

ਕੋਈ ਇਸ਼ਕ ਦਾ ਤ੍ਰਿਖੜਾ ਤਾਲ ਵਲੇ

ਕਰ ਧੂੰ ਧੂੰ ਧਾਨਾ ਇਸ਼ਕ ਅਵੱਲਾ

ਧੂੰ ਧੂੰ ਕੀਤਸ ਬਾਲ ਵਲੇ

ਮੈਂ ਤਾਂ ਸੋਹਣੀ ਖੇਡਾਂ ਖੇਡੀਆਂ ਨੀ ਹੁਣ

ਵਤ ਖੇਡਾਂ ਇਸ਼ਕ ਧਮਾਲ ਵਲੇ

ਕਰ ਹੂ ਹੂ ਨਾਰਾ ਮੈਂ ਚਾਂਗ ਮਰੇਸਾਂ

ਲੈਸਾਂ ਮਲੰਗਾਂ ਦਾ ਹਾਲ ਵਲੇ

ਮੈਂ ਯਾਰ ਦੇ ਵੇਹੜੇ ਝਾਤ ਪਏਸਾਂ

ਟੱਪ ਟੱਪ ਉੱਚੀ ਛਾਲ ਵਲੇ

ਹੱਥ ਸੋਨੇ ਦੀ ਵੰਗ ਕਰੰਦੀ ਦਾ

ਗਲ ਵਿਚ ਬੇਸ਼ਰ ਵਾਲ ਵਲੇ

ਪਰ ਝੁਮਰ ਮਾਰੀਂ ਪੋਪਟ ਖੇਡਾਂ

ਜੇ ਆਵੇ ਮੈਂਡੜਾ ਲਾਲ ਵਲੇ

ਹੈ ਹੈ ਮੈਂ ਵਤ ਡੰਗੀਆਂ ਨਾਗ ਇਆਣੇ

ਹਾਲ ਵੇ ਕੂ ਕੂ ਹਾਲ ਵਲੇ

ਮੈਂ ਤਾੜੀਆਂ ਮਾਰੀਆਂ ਹੈਬਤ ਖੇਡਾਂ

ਹੋਵਾਂ ਬਹੁਤ ਨਿਹਾਲ ਵਲੇ

ਮੈਂ ਵਲ ਵਲ ਆਵਾਂ ਕਲਾਵੇ ਕਰਦੀ

ਤੂੰ ਲੱਗ ਸੀਨੇ ਦੇ ਨਾਲ ਵਲੇ

ਵੇਖੋ ਛਣ ਛਣ ਚੂੜਾ ਤੇ ਛਣ ਛਣ ਨੇਵਰ

ਤਾਲ ਅਤੇ ਤੈਂਤਾਲ ਵਲੇ

ਮੈਂ ਡੂਮਣੀ ਆਖਾਂ ਦੋਹੜੇ ਆਖਾਂ,

ਹੈਦਰ ਵਾਲੇ ਖਿਆਲ ਵਲੇ

📝 ਸੋਧ ਲਈ ਭੇਜੋ