ਮੀਮ-ਮਤਾਂ ਛੋੜ ਘਨੀ ਰਾਤ ਗਈ

ਮੀਮ-ਮਤਾਂ ਛੋੜ ਘਨੀ ਰਾਤ ਗਈ

ਕਦੀ ਖੋਲ੍ਹ ਤਨੀ ਗਲ ਲਗ ਸਵੇਂ

ਕਦੀ ਸੀਨੇ ਦੇ ਨਾਲ ਸੀਨਾ ਲੱਗੇ

ਹੈ ਹੈ ਅੱਗ ਲੱਗੀ ਸੀਨੇ ਲੱਗ ਸਵੇਂ

ਪਰ ਸਾਹਿਬਾਂ ਖੜੀ ਕੂਕੇਂਦੀ ਮਿਰਜ਼ਾ

ਸਾਂਦਰਬਾਰ ਤੋਂ ਲੰਘ ਸਵੇਂ

ਇਹ ਮਿਲੀਆਂ ਵਾਹਰਾਂ ਵੱਸ ਕੋਈ

ਕਿਥੋਂ ਲਿਖਿਆ ਅੱਗ ਸਵੇਂ

ਲੈ ਖਾਰੇ ਤੋਂ ਸਾਹਿਬਾਂ ਨੱਸੇਂ

ਕਿਹੜੀ ਡਾੜ੍ਹੀ ਤੇ ਤੱਗ ਸਵੇਂ

ਹੁਣ ਸੱਸੀ ਜਿਵੇਂ ਪੁਨੂੰ ਵੇਖੇਂ

ਮਤਾਂ ਨਾਲ ਨਿਹੰਗ ਸਵੇਂ

ਹੈਦਰ ਜਾਗੇਂ ਤਾਂ ਥੀਵੇਂ ਮੁਕੱਰਬ,

ਵੇਖ ਕਦੀ ਸੁਹਰਗ ਸਵੇਂ ।੧੩।

📝 ਸੋਧ ਲਈ ਭੇਜੋ